10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦਲਿਤ ਸਮਾਜ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ - ਕੁਲਵਿੰਦਰ ਬੋਦਲ, ਬਲਜੀਤ ਸਿੰਘ

ਮੀਟਿੰਗ ਦੌਰਾਨ ਸਮੂਹ ਮੈਂਬਰ | ਤਸਵੀਰ : ਕੌਸ਼ਲ <br/> 23-11-2025
ਦਸੂਹਾ, 22 ਨਵੰਬਰ (ਕੌਸ਼ਲ)- ਐੱਸ.ਸੀ ਬੀ.ਸੀ ਸਮਾਜ ਅਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ.ਸੀ.ਬੀ.ਸੀ ਇੰਪਲਾਈਜ ਵੈਲਫ਼ੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ਵਿਚ 6 ਦਸੰਬਰ 2025 ਨੂੰ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਇਸ ਰੋਸ ਮਾਰਚ ਦੀ ਤਿਆਰੀ ਤਹਿਤ ਇੱਕ ਨੁੱਕੜ ਮੀਟਿੰਗ ਪਿੰਡ ਬੋਦਲ ਛਾਉਣੀ ਵਿਖੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ਵਿੱਚ ਹੋਈ ਅਤੇ ਤਹਿਸੀਲ ਪ੍ਰਧਾਨ ਬਲਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਦਲਿਤ ਸਮਾਜ ਅਤੇ ਮੁਲਾਜ਼ਮ ਵਰਗ ਦੀਆਂ ਸੰਵਿਧਾਨਿਕ ਮੰਗਾਂ ਜਿਵੇਂ ਗੈਂਟਾ ਰਿਪੋਰਟ ਲਾਗੂ ਕਰਾਉਣਾ, ਸੰਵਿਧਾਨ ਅਤੇ ਰਾਖਵਾਂਕਰਨ ਬਚਾਉਣ ਉੱਪਰ ਵਿਸ਼ੇਸ਼ ਚਰਚਾ ਕੀਤੀ ਗਈ | ਬਲਜੀਤ ਸਿੰਘ ਨੇ ਕਿਹਾ ਕਿ ਦਲਿਤ ਸਮਾਜ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੱਖ-ਵੱਖ ਵਿਧਾਇਕਾਂ, ਕੈਬਨਿਟ ਮੰਤਰੀਆਂ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ ਪਰ ਸਰਕਾਰ ਦਾ ਰਵਈਆ ਨਾਕਾਰਤਮਕ ਹੀ ਰਿਹਾ ਜਿਸ ਕਾਰਨ ਦਲਿਤ ਸਮਾਜ ਅਤੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ 2027 ਦੀਆਂ ਵਿਧਾਨ ਚੋਣਾਂ ਵਿਚ ਸਰਕਾਰ ਦੀ ਵਾਅਦਾ ਖਿਲਾਫੀ ਦਾ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ | ਇਸ ਦੇ ਨਾਲ ਹੀ 6 ਦਸੰਬਰ 2025 ਦੀ ਰੈਲੀ ਨੂੰ ਸਫਲ ਬਣਾਉਣ ਲਈ ਲੋਕਾਂ ਵਿਚ ਭਾਰੀ ਉਤਸਾਹ ਪਾਇਆ ਗਿਆ | ਇਸ ਮੀਟਿੰਗ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਮਨਿੰਦਰ ਸਿੰਘ ਸੂਬਾ ਆਫਿਸ ਸੈਕਟਰੀ, ਜਸਵੀਰ ਸਿੰਘ ਜਨਰਲ ਸਕੱਤਰ ਬਲਾਕ 1, ਗੁਰਿੰਦਰ ਸਿੰਘ, ਪ੍ਰੋਫੈਸਰ ਜਸਵੀਰ ਸਿੰਘ, ਸੁਖਵਿੰਦਰ ਸਿੰਘ, ਕਮਲ ਸਿੰਘ, ਕੈਪਟਨ ਗੁਰਦਿਆਲ ਸਿੰਘ, ਕਰਨ ਬੇਰਸ਼ਾ, ਜਸ਼ਨਦੀਪ ਸਿੰਘ, ਜੱਸੀ ਬੇਰਸ਼ਾ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਬੀਰਮਪੁਰ ਸੜਕ ਦੀ ਰਿਪੇਅਰ ਸ਼ੁਰੂ ਨਾ ਹੋਣ ਨੂੰ ਲੈ ਕੇ ਨਾਅਰੇਬਾਜ਼ੀ <br/> ਅਗਲੀ ਖ਼ਬਰ ਜੀਵ ਵਿਗਿਆਨ ਵਿਸ਼ੇ ਦਾ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।