10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਾਸਲ ਗਰੁੱਪ ਨੇ ਹਮੇਸ਼ਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ-ਆਸ਼ਿਕਾ ਜੈਨ <br/>

ਜੈਮਜ਼ ਕੈਬਰਿਜ਼ ਸਕੂਲ 'ਚ ਕਰਵਾਏ ਸਮਾਗਮ ਦੌਰਾਨ ਮੁਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਸਨਮਾਨਿਤ ਕਰਦੇ ਹੋਏ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ | ਨਾਲ ਹਨ ਸੋਨਾਲੀਕਾ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ ਅਤੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਤੇ ਹੋਰ | (ਸੱਜੇ) ਪ੍ਰੋਗਰਾਮ ਪੇਸ਼ ਕਰਦੀਆਂ ਸਕੂਲ ਦੀਆਂ ਵਿਦਿਆਰਥਣਾ | ਤਸਵੀਰਾਂ : ਹਮਸ਼ਾਇਨ ਸਟੂਡੀਓ <br/> 23-11-2025
ਹੁਸ਼ਿਆਰਪੁਰ, 22 ਨਵੰਬਰ (ਬਲਜਿੰਦਰਪਾਲ ਸਿੰਘ)-ਜੈਮਜ਼ ਕੈਬਰਿਜ਼ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਸਾਲਾਨਾ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸੋਨਾਲੀਕਾ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ ਅਤੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਦੌਰਾਨ ਵਾਸਲ ਐਜੂਕੇਸ਼ਨ ਗਰੁੱਪ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਉਪ ਪ੍ਰਧਾਨ ਮੈਡਮ ਇੰਨਾ ਵਾਸਲ, ਸੀ.ਈ.ਓ. ਰਾਘਵ ਵਾਸਲ, ਡਾਇਰੈਕਟਰ ਅਦਿਤੀ ਵਾਸਲ, ਵਾਸਲ ਹੈਲਥ ਕੇਅਰ ਦੇ ਐਮ.ਡੀ. ਡਾ. ਆਰ.ਕੇ. ਵਾਸਲ, ਡਾਇਰੈਕਟਰ ਸੋਨੀਆ ਵਾਸਲ ਮੌਜੂਦ ਸਨ | ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗ੍ਹਾ ਕੇ ਕੀਤੀ ਗਈ | ਬੱਚਿਆਂ ਵਲੋਂ ਗਣੇਸ਼ ਵੰਦਨਾ ਪੇਸ਼ ਕੀਤੀ ਗਈ | ਇਸ ਤੋਂ ਬਾਅਦ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਸ਼ੋਅ ਪ੍ਰਸਿੱੱਧ ਬਾਲੀਵੁੱਡ ਕੋਰੀਓਗ੍ਰਾਫਰ ਉਮਾ ਸ਼ੰਕਰ ਖਿਲਨਾਨੀ ਵਲੋਂ ਕੋਰੀਓਗ੍ਰਾਫ ਕੀਤਾ ਗਿਆ ਸੀ | ਇਸ ਦੌਰਾਨ ਬੱਚਿਆਂ ਵਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਮਾਮਾ ਮਿਓ, ਡੈਡੀ ਕੂਲ, ਗ੍ਰੀਸ ਲੈਟਨਿੰਗ ਅਤੇ ਹੈਮਰ ਗਰੁੱਪ ਨੇ ਪਛਮੀ ਨਾਚ ਸ਼ਾਮਲ ਸੀ | ਇਸ ਮੌਕੇ ਮੁਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜੈਮਸ ਕੈਂਬਰਿਜ਼ ਸਕੂਲ ਅਤੇ ਵਾਸਲ ਐਜੂਕੇਸ਼ਨ ਵਿਦਿਆਰਥੀਆਂ ਦੇ ਹੁਨਰ ਵਿਕਾਸ ਰਾਹੀਂ ਭਵਿੱਖ ਦੇ ਨਾਗਰਿਕ ਬਣਨ ਲਈ ਤਿਆਰ ਕਰਦੇ ਹਨ | ਉਨ੍ਹਾਂ ਕਿਹਾ ਕਿ ਹਾਰ ਤੋਂ ਬਾਅਦ ਜਿੱਤ ਅਤੇ ਜਸ਼ਨ ਦੀ ਪਰੰਪਰਾ ਹਮੇਸ਼ਾ ਪ੍ਰੇਰਣਾਦਾਇਕ ਹੁੰਦੀ ਹੈ | ਇਸ ਮੌਕੇ ਚੇਅਰਮੈਨ ਸੰਜੀਵ ਵਾਸਲ, ਸੀ.ਈ.ਓ. ਰਾਘਵ ਵਾਸਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੱੁਖ ਉਦੇਸ਼ ਸਿੱਖਿਆ ਦੇ ਖੇਤਰ 'ਚ ਬੱਚਿਆਂ ਦਾ ਸਰਵਪੱਖੀ ਵਿਕਾਸ ਹੈ | ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪਿ੍ੰ. ਸੰਗੀਤਾ ਨਿਸਤਾਂਦਰਾ ਵੀ ਸ਼ਾਮਲ ਸਨ | ਅੰਤ ਵਿਚ ਮੱੁਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਲੇਬਰ ਕੋਡ ਕਾਨੂੰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਬੀਰਮਪੁਰ ਸੜਕ ਦੀ ਰਿਪੇਅਰ ਸ਼ੁਰੂ ਨਾ ਹੋਣ ਨੂੰ ਲੈ ਕੇ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।