26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਮੈਡੀਕਲ ਕੈਂਪ ਲਗਾਇਆ <br/>

ਮੈਡੀਕਲ ਕੈਂਪ ਦੌਰਾਨ ਡਾਕਟਰੀ ਟੀਮ ਨਾਲ ਹਾਜ਼ਰ ਰੋਟਰੀ ਕਲੱਬ ਅਤੇ ਯੋਗ ਚੇਤਨਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ | (ਸੱਜੇ) ਸਮਾਗਮ ਦੌਰਾਨ ਭਾਈ ਹਰਜਿੰਦਰ ਸਿੰਘ ਮਹਿੰਦਪੁਰ ਵਾਲਿਆਂ ਦਾ ਜਥਾ ਕਥਾ-ਕੀਰਤਨ ਕਰਨ ਸਮੇਂ | ਤਸਵੀਰਾਂ : ਧਾਲੀਵਾਲ <br/> 23-12-2025
ਗੜ੍ਹਸ਼ੰਕਰ, 22 ਦਸੰਬਰ (ਧਾਲੀਵਾਲ)-ਰੋਟਰੀ ਕਲੱਬ ਗੜ੍ਹਸ਼ੰਕਰ ਅਤੇ ਯੋਗ ਚੇਤਨਾ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ ਅੱਖਾਂ ਅਤੇ ਹੋਰ ਬਿਮਾਰੀਆਂ ਦੀ ਜਾਂਚ ਲਈ ਮੈਡੀਕਲ ਕੈਂਪ ਲਗਾਇਆ ਗਿਆ | ਗੁਰਮਤਿ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਹਰਜਿੰਦਰ ਸਿੰਘ ਮਹਿੰਦਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਦੁਆਰਾ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਦੇ ਲਾਸਾਨੀ ਇਤਿਹਾਸ ਦੇ ਪਲਾਂ ਨੂੰ ਸਾਂਝੇ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸ਼ਹੀਦਾਂ ਦਾ ਇਤਿਹਾਸ ਸੁਣਾਕੇ ਗੁਰੂ ਲੜ੍ਹ ਲਾਇਆ ਜਾਵੇ | ਮਾਤਾ ਨਸੀਬ ਕੌਰ, ਮਾਤਾ ਜਸਵੀਰ ਕੌਰ, ਮਾਤਾ ਜੋਗਿੰਦਰ ਕੌਰ, ਮਾਤਾ ਸਰਬਜੀਤ ਕੌਰ, ਮਾਤਾ ਮੋਹਣ ਕੌਰ ਦੀ ਯਾਦ ਵਿਚ ਲਗਾਏ ਅੱਖਾਂ ਦੇ ਕੈਂਪ ਵਿਚ ਡਾ. ਦੀਪਕ ਦੀਪਕ ਆਈ ਕੇਅਰ ਗੜ੍ਹਸ਼ੰਕਰ ਅਤੇ ਮੈਡੀਕਲ ਕੈਂਪ ਵਿਚ ਸੰਜੀਵਨੀ ਹਸਪਤਾਲ ਨਵਾਂਸ਼ਹਿਰ ਦੀ ਟੀਮ ਵਲੋਂ ਡਾ. ਅਭਿਨਵ ਗੁਪਤਾ ਦੀ ਅਗਵਾਈ ਹੇਠ 176 ਮਰੀਜਾਂ ਦੀ ਜਾਂਚ ਕੀਤੀ | ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ | ਅ ੱਖਾਂ ਦੇ ਆਪ੍ਰੇਸ਼ਨਾਂ ਲਈ 45 ਮਰੀਜ਼ਾਂ ਦੀ ਚੋਣ ਕੀਤੀ ਗਈ | ਕੈਂਪ ਅਤੇ ਸਮਾਗਮ ਦੌਰਾਨ ਡਾ. ਹਰਵਿੰਦਰ ਸਿੰਘ ਬਾਠ ਨੇ ਪਹੁੰਚੀਆਂ ਸੰਗਤਾਂ, ਜਥੇ ਅਤੇ ਡਾਕਟਰੀ ਟੀਮ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਸਾਬਕਾ ਐੱਮ.ਪੀ. ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਡਾ. ਹਰਵਿੰਦਰ ਸਿੰਘ ਬਾਠ, ਰਾਜੇਸ਼ ਮੋਹਨ ਜੋਸ਼ੀ ਪ੍ਰਧਾਨ ਰੋਟਰੀ ਕਲੱਬ, ਹਰਪ੍ਰੀਤ ਸਿੰਘ ਵਾਲੀਆ, ਰਣਜੀਤ ਸਿੰਘ ਖੱਖ, ਐਡਵੋਕੇਟ ਜਸਵੀਰ ਸਿੰਘ ਰਾਏ, ਅਮਨਦੀਪ ਸਿੰਘ ਬੈਂਸ, ਮੁਕੇਸ਼ ਕਪੂਰ, ਮਨਜੀਤ ਸਿੰਘ ਭੁੱਲਰ, ਡਾ. ਬਿੱਕਰ ਸਿੰਘ, ਜਰਨੈਲ ਸਿੰਘ ਗੜ੍ਹੀਵਾਲੇ, ਡਾ. ਤਰਸੇਮ ਸਿੰਘ, ਜੀਵਨ ਖੰਨਾ, ਡਾ. ਕੀਮਤੀ ਲਾਲ, ਪਰਮਜੀਤ ਪੰਮੀ, ਦਰਸ਼ਨ ਸਿੰਘ ਮੱਟੂ, ਐਡਵੋਕੇਟ ਅਮਰਿੰਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਬਾਠ, ਪਰਮਵੀਰ ਸਿੰਘ ਰਾਏ, ਸਰਬਜੀਤ ਮਿੰਟੂ, ਮਨਮੋਹਨ ਸਿੰਘ ਬਜਾਜ, ਰਾਕੇਸ਼ ਪਰਜਾਪਤੀ, ਅਜਾਇਬ ਸਿੰਘ ਬੋਪਾਰਾਏ, ਜਰਨੈਲ ਸਿੰਘ ਨਾਗਰਾ ਤੇ ਹੋਰ ਸੰਗਤਾਂ ਹਾਜ਼ਰ ਹੋਈਆਂ |

ਪਿਛਲੀ ਖ਼ਬਰ ਨਿਊਜ਼ੀਲੈਂਡ ਵਿਚ ਨਗਰ ਕੀਰਤਨ ਦੀ ਵਿਰੋਧਤਾ ਨਿੰਦਣਯੋਗ-ਗਿਆਨੀ ਬਲਵੀਰ ਸਿੰਘ ਚੰਗਿਆੜਾ <br/> ਅਗਲੀ ਖ਼ਬਰ ਅਕਾਲੀ ਦਲ ਦੇ ਪੰਚਾਇਤ ਸੰਮਤੀ ਮੈਂਬਰ ਨਿਸ਼ਾਨ ਸਿੰਘ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।