27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਉਤਸ਼ਾਹ ਨਾਲ ਮਨਾਇਆ <br/>

ਅਜੀਤ ਡੈਸਕ 24-12-2025
ਮੁਕੇਰੀਆਂ, 23 ਦਸੰਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਜਮਾਤ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਕਿ੍ਸਮਿਸ ਤੇ ਨਵੇਂ ਸਾਲ ਦਾ ਜਸ਼ਨ ਬੜੇ ਧੂਮ-ਧਾਮ ਨਾਲ ਮਨਾਇਆ | ਬੱਚਿਆਂ ਨੇ ਖੂਬਸੂਰਤ ਕੱਪੜੇ ਪਾ ਕੇ ਪ੍ਰੋਗਰਾਮ ਵਿੱਚ ਹਿਸਾ ਲਿਆ | ਵਿਦਿਆਰਥੀਆਂ ਨੇ ਡਾਂਸ ਕੀਤਾ, ਗੀਤ ਗਾਏ ਅਤੇ ਖੇਡਾਂ ਦਾ ਮਜ਼ਾ ਲਿਆ | ਸਕੂਲ ਦੇ ਚੇਅਰਮੈਨ ਪ੍ਰੋ. ਡੀ.ਵੀ. ਸ਼ਰਮਾ ਅਤੇ ਮੈਡਮ ਬਬੀਤਾ ਚੌਧਰੀ ਨੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੀ ਕੋਈ ਵੀ ਇਕ ਮਾੜੀ ਆਦਤ ਛੱਡਣ ਦਾ ਸੰਕਲਪ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਮਨ ਲਗਾ ਕੇ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਨਵੇਂ ਸਾਲ 'ਤੇ ਬੱਚੇ ਪ੍ਰੀਖਿਆ ਵਿਚ ਚੰਗੇ ਨੰਬਰ ਹਾਸਲ ਕਰਕੇ ਇਕ ਨਵੀਂ ਜਮਾਤ ਵਿਚ ਸ਼ਾਮਿਲ ਹੋ ਸਕਣ | ਉਨ੍ਹਾਂ ਕਿਹਾ ਸਕੂਲ ਦੁਆਰਾ ਹਮੇਸ਼ਾਂ ਹੀ ਤਿਉਹਾਰਾਂ 'ਤੇ ਬੱਚਿਆਂ ਨੂੰ ਸਮਾਗਮਾਂ ਵਿਚ ਸ਼ਾਮਿਲ ਕਰਕੇ ਨਵਾਂ ਜੋਸ਼ ਤੇ ਉਤਸ਼ਾਹ ਭਰਿਆ ਜਾਂਦਾ ਹੈ |

ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਇੰਪਲਾਈਜ਼ ਫੈੱਡਰੇਸ਼ਨ ਵਲੋਂ ਸਾਲ 2026 ਦਾ ਕਲੰਡਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।