25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵਿਧਾਇਕ ਘੁੰਮਣ ਵਲੋਂ ਜ਼ੋਨ ਬਿੱਸੋਚੱਕ ਤੋਂ ਸੰਮਤੀ ਮੈਂਬਰ ਰਜਵੰਤ ਕੌਰ ਦਾ ਸਨਮਾਨ <br/>

ਅਜੀਤ ਡੈਸਕ 24-12-2025
ਦਸੂਹਾ, 23 ਦਸੰਬਰ (ਕੌਸ਼ਲ)- ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਜ਼ੋਨ ਬਿੱਸੋਚੱਕ ਤੋਂ ਨਵੀਂ ਚੁਣੀ ਸੰਮਤੀ ਮੈਂਬਰ ਰਜਵੰਤ ਕੌਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਵਲੋਂ ਮਿਲੇ ਭਰਪੂਰ ਸਹਿਯੋਗ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਦੇ ਸਰਵਾਂਗੀਣ ਵਿਕਾਸ ਲਈ ਕੰਮ ਹੋਰ ਤੇਜ਼ੀ ਨਾਲ ਕੀਤਾ ਜਾਵੇਗਾ | ਵਿਧਾਇਕ ਘੁੰਮਣ ਨੇ ਐਲਾਨ ਕੀਤਾ ਕਿ ਸੰਮਤੀ ਦੀ ਮੀਟਿੰਗ ਹਰ ਮਹੀਨੇ ਨਿਯਮਿਤ ਤੌਰ 'ਤੇ ਕੀਤੀ ਜਾਵੇਗੀ ਤਾਂ ਜੋ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਹਰੇਕ ਸੰਮਤੀ ਮੈਂਬਰ ਆਪਣੇ-ਆਪਣੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਕਰਵਾਏਗਾ | ਇਸ ਨਾਲ ਪਿੰਡਾਂ ਦੀ ਵਿਕਾਸ ਗਤੀ ਹੋਰ ਤੇਜ਼ ਹੋਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕੰਮ ਦੀ ਰਾਜਨੀਤੀ ਕਰਕੇ ਪਿਆਰ ਅਤੇ ਭਰੋਸਾ ਦਿੱਤਾ ਹੈ, ਇਸ ਲਈ ਸਰਕਾਰ ਅਤੇ ਪਾਰਟੀ ਲੋਕਾਂ ਦੀ ਹਰ ਗੱਲ ਸੁਣਨ ਲਈ ਵਚਨਬੱਧ ਹੈ | ਵਿਧਾਇਕ ਨੇ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਸੰਮਤੀ ਮੈਂਬਰਾਂ ਨਾਲ ਨਿਰੰਤਰ ਰਾਬਤਾ ਰੱਖਣ ਤਾਂ ਜੋ ਵਿਕਾਸ ਕਾਰਜਾਂ ਵਿਚ ਕੋਈ ਰੁਕਾਵਟ ਨਾ ਆਵੇ | ਇਸ ਮੌਕੇ ਨਿਰਮਲ ਸਿੰਘ, ਸਰਪੰਚ ਸਤਵੀਰ ਕਾਲੂ, ਸਰਪੰਚ ਰਣਬੀਰ ਸਿੰਘ, ਸਰਪੰਚ ਵਿਨੋਦ ਕੁਮਾਰ ਲਾਡੀ, ਸਰਪੰਚ ਸ਼ਾਮ ਸਿੰਘ ਮਾਖੋਵਾਲ, ਸੇਵਾ ਸਿੰਘ ਸਹਿਰਕ ਸਰਪੰਚ, ਬਾਲ ਕਿ੍ਸ਼ਨ ਬਿੱਸੋਚੱਕ, ਤਲਵਿੰਦਰ ਸਿੰਘ ਸਰਪੰਚ ਕੱਤੋਵਾਲ, ਦੀਪਾ ਜੀਓਚੱਕ, ਦਵਿੰਦਰ ਸਿੰਘ ਜਲਾਲਚੱਕ, ਜਗੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰਕਰਮ ਸਿੰਘ ਰੰਧਾਵਾ ਨੇ ਸੰਭਾਲਿਆ ਤਹਿਸੀਲਦਾਰ ਹੁਸ਼ਿਆਰਪੁਰ ਦਾ ਵਾਧੂ ਚਾਰਜ <br/> ਅਗਲੀ ਖ਼ਬਰ ਹੁਸ਼ਿਆਰਪੁਰ ਵਿਚ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।