24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ (ਮੁਕੇਰੀਆਂ) ਵਿਖੇ ਤਿੰਨ ਰੋਜ਼ਾ ਖੇਡਾਂ ਹੋਈਆਂ ਸੰਪੰਨ <br/>

ਅਜੀਤ ਡੈਸਕ 24-12-2025
ਮੁਕੇਰੀਆਂ, 23 ਦਸੰਬਰ (ਰਾਮਗੜ੍ਹੀਆ)- ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ (ਮੁਕੇਰੀਆਂ) ਵਿਖੇ ਤਿੰਨ ਰੋਜ਼ਾ ਖੇਡਾਂ ਦੀ ਸਮਾਪਤੀ ਚੇਅਰਮੈਨ ਐਡਵੋਕੇਟ ਡਾ. ਜੇ. ਐੱਸ. ਮਿਨਹਾਸ ਅਤੇ ਪਿ੍ੰਸੀਪਲ ਡਾ. ਪੂਨਮ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਚਾਰੇ ਹਾਊਸਾਂ ਟੈਗੋਰ ਹਾਊਸ, ਨਹਿਰੂ ਹਾਊਸ, ਗਾਂਧੀ ਹਾਊਸ ਅਤੇ ਆਰ.ਕੇ ਹਾਊਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਵਾਲੀਬਾਲ, ਖੋ-ਖੋ ਮੁੱਖ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਟੈਗੋਰ ਹਾਊਸ ਨੇ ਪਹਿਲਾ, ਨਹਿਰੂ ਹਾਊਸ ਨੇ ਦੂਜਾ ਅਤੇ ਗਾਂਧੀ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ੰਸੀਪਲ ਵਲੋਂ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਵੀਂ ਸਾਲਾਨਾ ਸਪੋਰਟਸ ਮੀਟ ਸ਼ੁਰੂ ਅਗਲੀ ਖ਼ਬਰ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਰਾਸ਼ਟਰੀ ਆਰਥਿਕਤਾ ਤੇ ਸਮਾਜਿਕ ਤਰੱਕੀ 'ਚ ਯੋਗਦਾਨ ਪਾਉਣ ਲਈ ਅਤਿ-ਉਤਮ ਐਵਾਰਡ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।