23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਣ-ਐਲਾਨੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 24-12-2025
ਗੜ੍ਹਸ਼ੰਕਰ, 23 ਦਸੰਬਰ (ਧਾਲੀਵਾਲ)-ਅਕਸਰ ਹੀ ਲੋਕਾਂ ਨੂੰ ਗਰਮੀਆਂ ਦੇ ਮੌਸਮ ਵਿਚ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਹਾਲਾਤ ਇਸ ਤੋਂ ਉਲਟ ਜਾਪ ਰਹੇ ਹਨ | ਸਰਦੀਆਂ ਦਾ ਮੌਸਮ ਵਿਚ ਜਿਵੇਂ ਜਿਵੇਂ ਠੰਡ ਵਿਚ ਵਾਧਾ ਹੋ ਰਿਹਾ ਹੈ ਤਿਵੇਂ ਤਿਵੇਂ ਇਲਾਕੇ ਵਿਚ ਬਿਜਲੀ ਕੱਟ ਲਗਾਤਾਰ ਵੱਧ ਰਹੇ ਹਨ | ਗੜ੍ਹਸ਼ੰਕਰ ਸ਼ਹਿਰ ਵਿਚ ਜਿੱਥੇ ਦਿਨ ਵੇਲੇ ਬਿਜਲੀ ਕੱਟ ਲੱਗ ਰਹੇ ਹਨ ਉੱਥੇ ਹੀ ਇਲਾਕੇ ਦੇ ਪੇਂਡੂ ਖੇਤਰ ਵਿਚ ਦਿਨ ਚੜ੍ਹਦਿਆਂ ਅਤੇ ਦਿਨ ਢਲਦਿਆਂ ਬਿਜਲੀ ਦੇ ਕੱਟ ਲਗਾਤਾਰ ਲੱਗ ਰਹੇ ਹਨ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ | ਇਲਾਕੇ ਦੇ ਪਿੰਡਾਂ ਵਿਚ ਲੋਕਾਂ ਦੇ ਕੰਮ ਕਰਨ ਸਮੇਂ ਲੱਗ ਰਹੇ ਲੰਮੇ ਲੰਮੇ ਬਿਜਲੀ ਕੱਟਾਂ ਨੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਟਿੱਪਰ ਦੀ ਟੱਕਰ ਕਾਰਨ ਪਿਓ-ਧੀ ਗੰਭੀਰ ਜ਼ਖ਼ਮੀ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।