23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ 2 ਕਾਬੂ, ਇਕ ਫ਼ਰਾਰ

ਅਜੀਤ ਡੈਸਕ 16-06-2025
ਮਾਛੀਵਾੜਾ ਸਾਹਿਬ, 15 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ 2 ਮੋਟਰਸਾਈਕਲ ਚੋਰੀ ਕਰਨ ਦੇ ਕਥਿਤ ਦੋਸ਼ ਹੇਠ 3 ਵਿਅਕਤੀਆਂ ਪ੍ਰਗਟ ਸਿੰਘ ਉਰਫ਼ ਕਾਲਾ ਵਾਸੀ ਭੱਟੀਆਂ, ਪਰਮਵੀਰ ਸਿੰਘ ਉਰਫ਼ ਪਰਮ ਵਾਸੀ ਜਲਾਹ ਮਾਜਰਾ ਅਤੇ ਮੇਜਰ ਸਿੰਘ ਵਾਸੀ ਭਮਾਂ ਕਲਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ¢ ਐੱਸ. ਐੱਚ. ਓ. ਹਰਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਵਨਜੀਤ ਸਿੰਘ ਨੂੰ ਗਸ਼ਤ ਦੌਰਾਨ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪ੍ਰਗਟ ਸਿੰਘ, ਪਰਮਵੀਰ ਸਿੰਘ ਤੇ ਮੇਜਰ ਸਿੰਘ ਚੋਰੀ ਦੇ ਮੋਟਰਸਾਈਕਲ ਸਮੇਤ ਭੱਟੀਆਂ ਤੋਂ ਮਾਛੀਵਾੜਾ ਵੱਲ ਆ ਰਹੇ ਹਨ¢ ਪੁਲਿਸ ਵਲੋਂ ਕੁਹਾੜਾ ਰੋਡ 'ਤੇ ਨਾਕਾਬੰਦੀ ਕੀਤੀ ਗਈ ਤਾਂ 2 ਮੋਟਰਸਾਈਕਲਾਂ ਨੂੰ ਜਾਂਚ ਲਈ ਰੋਕਿਆ¢ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਛਾਲ ਮਾਰ ਕੇ ਭੱਜ ਗਿਆ | ਜਦਕਿ 2 ਨੂੰ ਕਾਬੂ ਕਰ ਲਿਆ ਗਿਆ¢ ਇਨ੍ਹਾਂ ਦੀ ਪਹਿਚਾਣ ਪ੍ਰਗਟ ਸਿੰਘ ਤੇ ਪਰਮਵੀਰ ਸਿੰਘ ਵਜੋਂ ਹੋਈ ਹੈ ਅਤੇ ਉਨ੍ਹਾਂ ਪਾਸੋਂ ਬਰਾਮਦ ਹੋਏ 2 ਮੋਟਰਸਾਈਕਲ ਚੋਰੀ ਦੇ ਹਨ¢ ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਲਿਆ ਜਾਵੇਗਾ¢
ਪਿਛਲੀ ਖ਼ਬਰ ਰੇਲ ਗੱਡੀਆਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਗਰੋਹ ਦਾ ਇਕ ਮੈਂਬਰ ਕਾਬੂ ਅਗਲੀ ਖ਼ਬਰ ਕੋਵਿਡ-19: ਸਿਵਲ ਸਰਜਨ ਵਲੋਂ ਸਾਵਧਾਨੀ ਤੇ ਬਚਾਅ ਦੇ ਉਪਾਅ ਜਾਰੀ ਰੱਖਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।