ਜਗਰਾਉਂ, 15 ਜੂਨ (ਸ਼ਮਸ਼ੇਰ ਸਿੰਘ ਗਾਲਿਬ)-'ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ' ਬੈਨਰ ਹੇਠ ਮਸੀਹੀ ਭਾਈਚਾਰੇ ਵਲੋਂ 18 ਜੂਨ ਨੂੰ ਦਾਣਾ ਮੰਡੀ ਸਮਾਣਾ ਵਿਖੇ ਹੋ ਰਹੀ ਰਾਜ ਪੱਧਰੀ ਰੈਲੀ ਦੇ ਸੰਬੰਧ ਵਿਚ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੇ ਦਿਸ਼ਾ-ਨਿਰਦੇਸ਼ ਤਹਿਤ ਪਾਸਟਰ ਐਸੋਸੀਏਸ਼ਨ ਜਗਰਾਉਂ ਦੀ ਮੀਟਿੰਗ ਪਾਸਟਰ ਇਮੈਨੂੰਅਲ ਮਸੀਹ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਮਾਣਾ ਰੈਲੀ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਭਾਈਚਾਰੇ ਦੇ ਆਰਥਿਕ, ਸਮਾਜਿਕ ਤੇ ਰਾਜਨੀਤਕ ਮੁਸ਼ਕਿਲਾਂ ਦੇ ਹੱਲ ਲਈ ਹੋ ਰਹੀ ਰੈਲੀ ਦਾ ਪਾਸਟਰਾਂ ਵਲੋਂ ਸਮਰਥਨ ਕੀਤਾ | ਚਰਚ ਦੀ ਸੁਰੱਖਿਆ, ਪਾਸਟਰ ਸਾਹਿਬਾਨ ਦਾ ਸਨਮਾਨ, ਕਬਰਸਤਾਨ ਲਈ ਜ਼ਮੀਨ, ਯਰੂਸ਼ਲਮ ਯਾਤ੍ਰਾ, ਰਾਖਵਾਂਕਰਨ, ਈਸਾਈ ਰੈਜੀਮੈਂਟ, ਮਸੀਹੀ ਵਿਦਿਆਰਥੀਆਂ ਦੇ ਵਜੀਫ਼ੇ ਅਤੇ ਬੇਘਰ ਲੋਕਾਂ ਲਈ ਘਰ ਆਦਿ ਮੁੱਦਿਆਂ ਦੇ ਸੰਬੰਧ 'ਚ 18 ਜੂਨ ਨੂੰ ਉਕਤ ਸਮਾਣਾ ਦੀ ਦਾਣਾ ਮੰਡੀ ਵਿਖੇ ਵੱਡੀ ਗਿਣਤੀ 'ਚ ਪਹੁੰਚਣ ਦਾ ਪੋਸਟਰ ਜਾਰੀ ਕਰਦੇ ਹੋਏ ਪਾਸਟਰ ਐਸਸੀਏਸਨ ਜਗਰਾਉਂ ਵਲੋਂ ਮਤਾ ਪਾਸ ਕੀਤਾ | ਇਸ ਮੌਕੇ ਗੁਰਬਾਜ ਕੋਆਰਡੀਨੇਟ ਮਾਲਵਾ ਜ਼ੋਨ, ਪਾਸਟਰ ਗੁਰਮੇਲ, ਪਾ. ਜਰਰੂਪ, ਪਾ. ਪ੍ਰਵੀਨ, ਪਾ. ਨਰਿੰਦਰ, ਪਾ. ਹਰਤੇਜ, ਪਾ. ਅਮਨ, ਪਾ: ਕਾਕਾ, ਪਾ: ਐੱਲ. ਏ. ਜੋਸਫ, ਪਾ: ਸੁੰਦਰ, ਪਾ: ਗੁਰਸੇਵਕ, ਪਾ. ਮੋਸਿਜ, ਪਾ: ਅਸੀਸ, ਪਾ: ਪੰਕਜ, ਪਾ. ਜੱਸੀ ਜੋਹਨ, ਪਾ: ਪਵਨ, ਪਾ: ਸੁਖਦੇਵ, ਪਾ. ਮਨਦੀਪ, ਪਾ. ਆਸ਼ੂ, ਪਾ. ਸਰਵੇਸ ਕੁਮਾਰ ਆਦਿ ਸ਼ਾਮਿਲ ਹੋਏ |