09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗਿਆਨ ਸਦਕੇ ਕਿਸੇ ਵੀ ਮੁਕਾਮ ਨੂੰ ਹਾਸਿਲ ਕਰ ਸਕਦਾ ਕੋਈ ਵੀ ਇਨਸਾਨ-ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ <br/>

ਅਜੀਤ ਡੈਸਕ 18-06-2025
ਜਗਰਾਉਂ, 17 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗਿਆਨ ਦੇ ਫੈਲਾਅ ਸਦਕੇ ਅੱਜ ਕੋਈ ਵੀ ਇਨਸਾਨ ਕਿਸੇ ਵੀ ਮੁਕਾਮ 'ਤੇ ਪਹੁੰਚ ਸਕਦਾ ਹੈ | ਇਸ ਲਈ ਹੀ ਸਿੱਖ ਨੌਜਵਾਨੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਮਹੰਤ ਬਾਬਾ ਪ੍ਰਤਾਪ ਸਿੰਘ ਆਈ.ਏ.ਐੱਸ. ਅਕੈਡਮੀ (ਨਾਨਕਸਰ) ਖੋਲ੍ਹੀ ਗਈ ਹੈ | ਇਸ ਅਕੈਡਮੀ ਵਿਚ ਆਰਥਿਕ ਪੱਖੋਂ ਪਿਛੜੇ ਬੱਚੇ ਅਤੇ ਬੱਚੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ | ਇਹ ਜਾਣਕਾਰੀ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸੱਚਖੰਡ ਵਾਸੀ ਮਹੰਤ ਬਾਬਾ ਪ੍ਰਤਾਪ ਸਿੰਘ ਨਾਨਕਸਰ ਵਾਲੇ ਪੂਰਾ ਜੀਵਨ ਸੰਗਤ ਨੂੰ ਗਿਆਨ ਨਾਲ ਜੋੜਦੇ ਰਹੇ ਸਨ | ਉਹ ਅਕਸਰ ਆਖਦੇ ਸਨ ਕਿ ਕਿਤਾਬ ਤੁਹਾਡੀ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਕਿਸਮਤ ਨੂੰ ਬਦਲ ਦਿੰਦੀ ਹੈ | ਇਸ ਮੌਕੇ ਉਨ੍ਹਾਂ ਨਾਨਕਸਰ ਵਿਖੇ ਕੀਤੇ ਜਾਂਦੇ ਧਾਰਮਿਕ ਤੇ ਸਮਾਜਿਕ ਕਾਰਜਾਂ ਤੋਂ ਵੀ ਜਾਣੂ ਕਰਵਾਇਆ | ਇਸ ਮੌਕੇ ਲਖਵੀਰ ਸਿੰਘ ਲੱਖਾ, ਸੁਬੇਗ ਸਿੰਘ, ਰਣਜੀਤ ਸਿੰਘ, ਰਾਜਨ ਸਿੰਘ ਝਾਂਜੀ, ਜਿੰਦਰ ਸਿੰਘ, ਹਰਮੰਦਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਨੇ ਲਗਵਾਇਆ 21 ਦਿਨਾਂ 'ਚ ਇਕ ਹੋਰ ਵਿਜ਼ਟਰ ਵੀਜ਼ਾ- ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।