05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਚੌਂਕੀਮਾਨ ਵਿਖੇ ਡੇਰਾ ਬਾਬਾ ਰੇਰੂ ਦਾਸ ਦੇ ਅਸਥਾਨ 'ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ ਕਰਵਾਇਆ

ਅਜੀਤ ਡੈਸਕ 20-06-2025
ਚੌਂਕੀਮਾਨ, 19 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਡੇਰਾ ਬਾਬਾ ਰੇਰੂ ਦਾਸ ਦੇ ਅਸਥਾਨ 'ਤੇ ਮੁੱਖ ਸੇਵਾਦਾਰ ਬਾਬਾ ਕਿਸਮਤ ਦਾਸ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼, ਨੌਜਵਾਨ ਵੀਰਾਂ, ਨਗਰ ਨਿਵਾਸੀਆਂ ਸਮੇਤ ਇਲਾਕੇ ਦੀਆਂ ਸੰਗਤਾਂ ਵਲੋਂ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਡੇਰਾ ਬਾਬਾ ਰੇਰੂ ਦਾਸ ਦੇ ਅਸਥਾਨ ਪਹੁੰਚੀਆਂ ਤੇ ਮਨ ਦੀਆ ਮੁਰਾਦਾ ਪੂਰੀਆਂ ਹੋਣ |ਤੇ ਸਿਜਦਾ ਕਰਦੀਆਂ ਨਤਮਸਤਕ ਹੋਈਆਂ | ਇਸ ਮੌਕੇ ਭਾਈ ਸੋਮ ਨਾਥ ਰੋਡੇ ਲੰਡੇ ਵਾਲਿਆ ਦੇ ਕਵੀਸ਼ਰੀ ਜਥੇ ਨੇ ਗੁਰੂ ਜਸ ਸਰਵਣ ਕਰਵਾਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਕਿਸਮਤ ਦਾਸ, ਸਾਬਕਾ ਪੰਚ ਤੇਜਿੰਦਰ ਸਿੰਘ ਭੋਲਾ ਧਾਲੀਵਾਲ, ਪੰਚ ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ, ਜਗਦੇਵ ਸਿੰਘ ਜੱਗੂ ਧਾਲੀਵਾਲ ਤੇ ਦਲਬਾਰਾ ਸਿੰਘ ਪੁੱਪੂ ਢੀਂਡਸਾ ਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਨੇ ਭਾਈ ਸੋਮ ਨਾਥ ਰੋਡੇ ਲੰਡੇ ਵਾਲਿਆਂ ਦੇ ਕਵੀਸ਼ਰੀ ਜਥੇ ਦਾ ਸਨਮਾਨ ਕੀਤਾ | ਇਸ ਮੌਕੇ ਬਾਬਾ ਕਿਸਮਤ ਦਾਸ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਡੇਰਾ ਬਾਬਾ ਰੇਰੂ ਦਾਸ ਜੀ ਦੇ ਅਸਥਾਨ 'ਤੇ ਭੰਡਾਰਾ ਕਰਾਇਆ ਜਾਂਦਾ ਹੈ | ਇਸ ਮੌਕੇ ਹਰਜਾਪ ਸਿੰਘ ਚੌਂਕੀਮਾਨ, ਦਵਿੰਦਰ ਸਿੰਘ ਮਾਨ, ਮਾ: ਆਤਮਾ ਸਿੰਘ ਬੋਪਾਰਾਏ, ਪੰਡਿਤ ਨਿਰਮਲ ਕੁਮਾਰ, ਸਾਬਕਾ ਪੰਚ ਜਗਦੀਪ ਸਿੰਘ ਮਿੱਠਾ ਧਾਲੀਵਾਲ, ਮੁਖਤਿਆਰ ਸਿੰਘ ਮਾਨ, ਭਜਨ ਸਿੰਘ ਕਾਲਾ ਧਾਲੀਵਾਲ, ਡਾ: ਗੁਰਮੀਤ ਸਿੰਘ ਟੂਸਾ, ਬਲਰਾਜ ਸਿੰਘ ਸਿੱਧਵਾਂ, ਸਾਬਕਾ ਪੰਚ ਹਰਵਿੰਦਰ ਸਿੰਘ ਭਾਗਾ, ਅਮਰਜੀਤ ਸਿੰਘ ਸਿੱਧਵਾਂ, ਮਿਸਤਰੀ ਜਗਤਾਰ ਸਿੰਘ ਤਾਰੀ, ਜੀਤਾ ਚੌਂਕੀਮਾਨ, ਹਰਦੇਵ ਸਿੰਘ, ਸੋਖਾ ਧਾਲੀਵਾਲ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਬਲਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ ਅਗਲੀ ਖ਼ਬਰ ਜ਼ਿਮਨੀ ਚੋਣ ਲੁਧਿਆਣੇ ਸ਼ਹਿਰ ਪਰ ਦਿਹਾਤੀ ਏਰੀਏ ਦੇ ਵੀ ਬੰਦ ਕਰ ਦਿੱਤੇ ਵਿੱਤੀ ਅਦਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।