05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਸੰਗਤਪੁਰਾ 'ਚ ਪੀਰ ਬਾਬਾ ਮੁਗਦਮ ਸ਼ਾਹ ਜੀ ਦੀ ਦਰਗਾਹ 'ਤੇ ਸੱਭਿਆਚਾਰਕ ਮੇਲਾ 25 ਨੂੰ

ਅਜੀਤ ਡੈਸਕ 20-06-2025
ਭੂੰਦੜੀ, 19 ਜੂਨ (ਕੁਲਦੀਪ ਸਿੰਘ ਮਾਨ)-ਪਿੰਡ ਸੰਗਤਪੁਰਾ (ਢੈਪਈ) ਵਿਖੇ ਪੀਰ ਬਾਬਾ ਮੁਗਦਮ ਸ਼ਾਹ ਜੀ ਦੀ ਯਾਦ 'ਚ 23ਵਾਂ ਸੱਭਿਆਚਾਰਕ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤੇ ਪ੍ਰਧਾਨ ਮਹਿੰਦਰ ਸਿੰਘ ਸਾਬਕਾ ਸੈਨਿਕ, ਗੁਰਮੀਤ ਸਿੰਘ, ਅਵਤਾਰ ਸਿੰਘ, ਰਾਗਾ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ , ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਹਰ ਸਾਲ ਵਾਂਗ ਇਹ ਮੇਲਾ 25 ਜੂਨ ਕਰਵਾਇਆ ਜਾਵੇਗਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰਧਾਨ ਬਿੰਦਰ ਮਨੀਲਾ ਦੀ ਪਤਨੀ ਸਾਬਕਾ ਸਰਪੰਚ ਸ੍ਰੀਮਤੀ ਪਲਵਿੰਦਰ ਕੌਰ ਰੀਬਨ ਕੱਟਣ ਦੀ ਰਸਮ ਅਦਾ ਆਪਣੇ ਕਰ ਕਮਲਾਂ ਨਾਲ ਕਰਨਗੇ ਅਤੇ ਨਾਮਵਰ ਗਾਇਕ, ਗਾਇਕ ਜੋੜੀਆਂ ਪਹੁੰਚ ਕੇ ਹਾਜ਼ਰੀ ਲਗਵਾਉਣਗੀਆਂ |
ਪਿਛਲੀ ਖ਼ਬਰ ਸਾਲਾਨਾ ਸਿਖਲਾਈ ਕੈਂਪ ਦੌਰਾਨ ਫਾਇਰਿੰਗ 'ਚ ਐਨ.ਸੀ.ਸੀ. ਗਰਲ ਕੈਡਿਟਾਂ ਨੇ ਲਈ ਸਿਖਲਾਈ <br/> ਅਗਲੀ ਖ਼ਬਰ ਜੀ.ਐੱਚ.ਜੀ. ਆਯੂਰਵੈਦਿਕ ਕਾਲਜ ਵਿਚ ਬੀ.ਏ.ਐੱਮ.ਐੱਸ ਡਿਗਰੀ ਕੋਰਸ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।