ਭੂੰਦੜੀ, 19 ਜੂਨ (ਕੁਲਦੀਪ ਸਿੰਘ ਮਾਨ)-ਪਿੰਡ ਖੁਦਾਈ ਚੱਕ ਵਿਖੇ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ | ਪੈ੍ਰੱਸ ਨੂੰ ਜਾਣਕਾਰੀ ਦਿੰਦਿਆਂ ਰਾਜਵਿੰਦਰ ਸਿੰਘ ਰਾਜੂ ਪੁੱਤਰ ਹਰਨੇਕ ਸਿੰਘ ਵਾਸੀ ਖੁਦਾਈ ਚੱਕ ਨੇ ਦੱਸਿਆ ਕਿ ਮੈਂ ਕਿਸੇ ਰਿਸਤੇਦਾਰੀ ਵਿਚ ਗਿਆ ਰਾਤ 8-9 ਵਜੇ ਘਰ ਵਿਚ ਮੇਰੀ ਪਤਨੀ ਅਤੇ ਮੇਰਾ ਲੜਕਾ ਇਹ ਆਪਣੇ ਕਮਰੇ ਵਿਚ ਸੁੱਤੇ ਪਏ ਸੀ | ਬਰਾਂਡੇ ਵਿਚ ਅਚਾਨਕ ਅੱਗ ਲੱਗਣ 'ਤੇ ਜ਼ੋਰਦਾਰ ਧਮਾਕਾ ਹੋਇਆ, ਉਨ੍ਹਾਂ ਮੈਨੂੰ ਫ਼ੋਨ ਕੀਤਾ ਮੈਂ ਕਿਸੇ ਨੂੰ ਕਹਿ ਕੇ ਗੁਰਦੁਆਰਾ ਸਹਿਬ ਵਿਖੇ ਅਨਾਊਾਸਮੈਂਟ ਕਰਵਾਈ | ਲੋਕਾਂ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋਣਾ ਸੀ | ਇਸ ਬਰਾਂਡੇ ਵਿਚ ਮੋਟਰਸਾਇਕਲ ਪਲਟੀਨਾ ਪੀ.ਬੀ. 25 ਡੀ 3168, ਐਕਟਿਵਾ ਸਕੂਟਰੀ, ਨਵਾਂ ਸਾਇਕਲ, ਨਵੀਂ ਵਾਸ਼ਿੰਗ ਮਸ਼ੀਨ, ਮੰਜੇ, ਕੁਰਸੀਆਂ ਅਤੇ ਹੋਰ ਸਮਾਨ ਸੜਕੇ ਸਵਾਹ ਹੋ ਗਿਆ |