15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਾਮਲਾ ਮੈਡੀਕਲ ਛੁੱਟੀ 'ਤੇ ਗਏ ਵੈਟਰਨਰੀ ਇੰਸਪੈਕਟਰ ਦੀ ਮੁਅੱਤਲੀ ਦਾ- ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਪੁਤਲੇ ਸਾੜਨ ਦਾ ਐਲਾਨ

ਅਜੀਤ ਡੈਸਕ 21-06-2025
ਜਗਰਾਉਂ, 20 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪਸ਼ੂ ਪਾਲਣ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਵਲੋਂ ਮੈਡੀਕਲ ਛੁੱਟੀ 'ਤੇ ਗਏ ਵੈਟਨਰੀ ਇੰਸਪੈਕਟਰ ਨੂੰ ਮੁਅੱਤਲ ਅਤੇ ਚਾਰਜਸ਼ੀਟ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ | ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਬਾਸੀ ਅਤੇ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਨੇ ਪਸ਼ੂ ਪਾਲਣ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਵਲੋਂ ਸ਼ੀਪ ਫਾਰਮ 'ਤੇ ਤਾਇਨਾਤ ਵੈਟਨਰੀ ਇੰਸਪੈਕਟਰ ਅਰੁਣ ਕੁਮਾਰ ਨੂੰ ਬਿਨ੍ਹਾਂ ਵਜ੍ਹਾ ਮੁਅੱਤਲੀ ਉੱਪਰ ਚਾਰਜਸ਼ੀਟ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਸ਼ੀਪ ਫਾਰਮ ਮੱਤੇਵਾੜਾ ਦਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੀ ਉੱਚ ਅਫਸਰਸ਼ਾਹੀ ਨੂੰ ਗੁੰਮਰਾਹ ਕਰ ਰਿਹਾ ਹੈ | ਐਸੋਸੀਏਸ਼ਨ ਆਗੂਆਂ ਨੇ ਦੋਸ਼ ਲਾਇਆ ਕਿ ਮੱਤੇਵਾੜਾ ਵਿਖੇ ਸਥਿਤ ਮੱਝਾਂ ਦੇ ਨਸਲ ਸੁਧਾਰ, ਬੱਕਰੀ ਫਾਰਮ ਅਤੇ ਭੇਡਾਂ ਦੇ ਫਾਰਮ ਤੇ ਲੋੜੀਂਦੀਆਂ ਤਿੰਨ ਪੋਸਟਾਂ ਦੇ ਇਕ ਵੈਟਨਰੀ ਇੰਸਪੈਕਟਰ ਤਾਇਨਾਤ ਹੈ ਅਤੇ ਦੋ ਅਸਾਮੀਆਂ ਖਾਲੀ ਹਨ | ਤਿੰਨ ਫਾਰਮਾਂ ਦੀਆਂ ਖਾਲੀ ਅਸਾਮੀਆਂ ਦਾ ਭਾਰ ਇਕ ਵੈਟਨਰੀ ਇੰਸਪੈਕਟਰ ਕੋਲ ਹੈ | ਉਸ ਵੈਟਨਰੀ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਉਸਨੂੰ ਛੁੱਟੀ 'ਤੇ ਜਾਣਾ ਪਿਆ, ਪਰ ਇਸ ਫਾਰਮ 'ਤੇ ਤਾਇਨਾਤ ਡਿਪਟੀ ਡਾਇਰੈਕਟਰ ਜੋ ਕਿ ਆਪਣੀ ਸੁਬਾਰਡੀਨੇਟ ਸਟਾਫ਼ ਨਾਲ ਦੁਰਵਿਵਹਾਰ ਕਰਨ ਦਾ ਆਦੀ ਹੈ, ਨੇ ਮੈਡੀਕਲ ਛੁੱਟੀ 'ਤੇ ਗਏ ਵੈਟਨਰੀ ਇੰਸਪੈਕਟਰ ਸਬੰਧੀ ਪਸ਼ੂ ਪਾਲਣ ਵਿਭਾਗ ਦੀ ਉੱਚ ਅਫਸਰਸ਼ਾਹੀ ਨੂੰ ਗੁੰਮਰਾਹ ਕੀਤਾ ਹੈ | ਜਦੋਂ ਕਿ ਇਸ ਫਾਰਮ ਦੇ ਡਿਪਟੀ ਡਾਇਰੈਕਟਰ ਦੀ ਨਿੱਜੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਆਪਣੇ ਅਧੀਨ ਸਟਾਫ਼ ਦੀਆਂ ਖਾਲੀ ਪੋਸਟਾਂ ਸਬੰਧੀ ਸਮੇਂ ਸਿਰ ਸਰਕਾਰ ਨੂੰ ਜਾਣੂੰ ਕਰਵਾਉਦਾਂ ਪ੍ਰੰਤੂ ਇਸ ਫਾਰਮ ਦੇ ਡਿਪਟੀ ਡਾਇਰੈਕਟਰ ਨੇ ਆਪਣੇ ਉੱਚ ਅਫ਼ਸਰਾਂ ਨੂੰ ਖਾਲੀ ਆਸਾਮੀਆਂ ਦਾ ਵੇਰਵਾ ਦੱਸਣ ਦੀ ਥਾਂ ਮੈਡੀਕਲ ਛੁੱਟੀ 'ਤੇ ਗਏ ਕਰਮਚਾਰੀ ਦੀ ਝੂਠੀ ਸ਼ਿਕਾਇਤ ਕੀਤੀ | ਇਸ ਸ਼ਿਕਾਇਤ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਬਣਦੀ ਪੜਤਾਲ ਕਰਨ ਬਜਾਏ ਪਸ਼ੂ ਪਾਲਣ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਨੇ ਇਸ ਫਾਰਮ 'ਤੇ ਤਾਇਨਾਤ ਵੈਟਨਰੀ ਇੰਸਪੈਕਟਰ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੇ ਹੁਕਮ ਦਿੱਤੇ | ਇਸ ਵਰਤਾਰੇ ਖ਼ਿਲਾਫ਼ ਆਵਾਜ ਬੁਲੰਦ ਕਰਦਿਆਂ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਮੈਡੀਕਲ ਗਰਾਊਾਡ 'ਤੇ ਗਏ ਮੁਲਾਜ਼ਮ ਦੀ ਮੁਅੱਤਲੀ ਦੇ ਖ਼ਿਲਾਫ਼ ਝੰਡਾ ਬੁਲੰਦ ਕਰਦਿਆਂ ਮਿਤੀ 25 ਜੂਨ ਦਿਨ ਬੁੱਧਵਾਰ ਨੂੰ ਪੰਜਾਬ ਦੇ ਸਮੂਹ ਡਿਪਟੀ ਡਾਇਰੈਕਟਰ ਦਫ਼ਤਰਾਂ ਦੇ ਅੱਗੇ ਰੋਸ ਮੁਜਾਹਰਾ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਹੈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ, ਸੂਬਾ ਸਲਾਹਕਾਰ ਦਲਜੀਤ ਸਿੰਘ ਚਾਹਲ, ਸੂਬਾ ਸਕੱਤਰ ਪਰਮਜੀਤ ਸਿੰਘ ਸੋਹੀ, ਸੂਬਾ ਵਿੱਤ ਸਕੱਤਰ ਰਾਜੀਵ ਕੁਮਾਰ ਮਲਹੋਤਰਾ, ਸੂਬਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ, ਸੂਬਾ ਆਡਿਟ ਸਕੱਤਰ ਹਰਦੀਪ ਸਿੰਘ ਗਿਆਨਾ, ਸਤਿਨਾਮ ਸਿੰਘ ਨੰਗਲੀ, ਦਮਨਦੀਪ ਸਿੰਘ ਗਿੱਲ, ਧਰਮਵੀਰ ਸਿੰਘ ਸਰਾਂ ਫਿਰੋਜਪੁਰ, ਜਗਜੀਤ ਸਿੰਘ ਦੁੱਲਟ ਸੰਗਰੂਰ, ਅੰਮਿ੍ਤਪਾਲ ਸਿੰਘ ਮਲੇਰਕੋਟਲਾ, ਵਿਜੇ ਕੁਮਾਰ ਕੰਬੋਜ ਫਾਜਿਲਕਾ, ਰਾਕੇਸ਼ ਸੈਣੀ ਪਠਾਣਕੋਟ, ਰਜਿੰਦਰ ਕੰਬੋਜ, ਹਰਦੀਪ ਸਿੰਘ ਮੋਗਾ, ਸੁਖਜਿੰਦਰ ਸਿੰਘ ਫਰੀਦਕੋਟ, ਗੁਰਮੀਤ ਸਿੰਘ ਮਹਿਤਾ, ਜ਼ਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਬੇਰ ਕਲਾਂ, ਸੰਦੀਪ ਚੌਧਰੀ, ਜਸਕਰਨ ਸਿੰਘ ਮੁਲਤਾਨੀ, ਗੁਰਿੰਦਰਪਾਲ ਸਿੰਘ ਨਵਾਂ ਸ਼ਹਿਰ, ਹਰਪ੍ਰੀਤ ਸਿੰਘ ਰੋਪੜ, ਅਸ਼ੋਕ ਕੁਮਾਰ ਜਲੰਧਰ, ਸੰਦੀਪ ਮਹਾਜਨ ਪਠਾਣਕੋਟ, ਦਵਿੰਦਰ ਸਿੰਘ ਧੁੱਗਾ ਹੁਸ਼ਿਆਰਪੁਰ, ਸ਼ਾਮ ਨਾਥ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਸੰਗਰੂਰ, ਬਲਵਿੰਦਰ ਸਿੰਘ ਬਠਿੰਡਾ, ਦੀਪਕ ਕੁਮਾਰ ਚੁੱਘ ਮੁਕਤਸਰ, ਗੁਰਸੇਵਕ ਸਿੰਘ ਮੋਗਾ, ਮਨਜੀਤ ਸਿੰਘ ਮਲੇਰਕੋਟਲਾ, ਸੁਖਵਿੰਦਰ ਸਿੰਘ ਰਾਏਪੁਰ ਜ਼ਿਲ੍ਹਾ ਪ੍ਰਧਾਨ ਮਾਨਸਾ, ਅਜਾਇਬ ਸਿੰਘ ਕੇਪੀ, ਹਰਜੋਤ ਸਿੰਘ ਸੈਣੀ ਸਮੇਤ ਸਮੂਹ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਖੰਭੇ ਨਾਲ ਮੋਟਰਸਾਈਕਲ ਟਕਰਾਉਣ 'ਤੇ ਚਾਲਕ ਦੀ ਮੌਤ ਅਗਲੀ ਖ਼ਬਰ ਭਵਨ ਰਕਬਾ (ਲੁੁਧਿ:) ਵਿਖੇ ਫਾਊਾਡੇਸ਼ਨ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ! ਕਈ ਅਹਿਮ ਫ਼ੈਸਲੇ ਪ੍ਰਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।