28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜਨਰਲ ਬਿਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ

ਅਜੀਤ ਡੈਸਕ 02-09-2025
ਜਗਰਾਉਂ, 1 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਲਾਇਨਜ਼ ਕਲੱਬ ਜਗਰਾਉਂ, ਯੂਥ ਲਾਇਨਜ਼ ਕਲੱਬ ਲੁਧਿਆਣਾ ਅਤੇ ਏਕ ਜੋਤ ਨਰਸਿੰਗ ਇੰਸਟੀਚਿਊਟ ਵਲੋਂ ਜਨਰਲ ਬਿਮਾਰੀਆਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਕਲੱਬ ਦੇ ਡਿਸਟਿ੍ਕਟ ਗਵਰਨਰ ਲਾਈਨ ਬੀ.ਐੱਸ. ਸੋਹਲ ਨੇ ਕੀਤਾ | ਇਸ ਮੌਕੇ ਡਾ: ਗੁਰਸਿਮਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ 144 ਮਰੀਜ਼ਾਂ ਦਾ ਚੈੱਕਅੱਪ ਕਰਦਿਆਂ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਉੱਥੇ 42 ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ ਚੇਅਰਪਰਸਨ, ਚਰਨਜੀਤ ਸਿੰਘ ਭੰਡਾਰੀ, ਸਤੀਸ਼ ਗਰਗ, ਡਾਕਟਰ ਪਰਮਿੰਦਰ ਸਿੰਘ, ਰਿੰਪਲ ਗੋਇਲ, ਆਈ.ਐੱਸ. ਖੰਨਾ, ਐੱਸ.ਐੱਸ. ਪਾਹਵਾ, ਸੁਖਦੇਵ ਸਿੰਘ, ਡਾ: ਕਮਲ ਕਿਸ਼ੋਰ, ਜੇ.ਪੀ. ਸਿੰਘ, ਅੰਮਿ੍ਤਪਾਲ ਸਿੰਘ, ਗਗਨਦੀਪ ਕੌਰ, ਸਤਵੀਰ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਮੈਡਮ ਸਿਮਰਨ ਕੌਰ, ਸੁਖਮੀਤ ਕੌਰ, ਸਰਦਾਰਾ ਸਿੰਘ, ਸਰਪੰਚ ਭਜਨ ਸਿੰਘ ਸਵੱਦੀ, ਪ੍ਰਗਟ ਸਿੰਘ, ਗੁਰਤੇਜ ਸਿੰਘ, ਸੁਮਨ ਮੈਡਮ ਆਦਿ ਹਾਜ਼ਰ ਸਨ | ਪ੍ਰਧਾਨ ਰਜਿੰਦਰ ਜੈਨ ਦੇ ਉਪਰਾਲੇ ਸਦਕਾ ਦਵਾਈਆਂ ਦੀ ਸੇਵਾ ਡਾਕਟਰ ਅਸ਼ੋਕ ਗੁਪਤਾ ਯੂ.ਐੱਸ.ਏ. ਵਾਲਿਆਂ ਨੇ ਕੀਤੀ |
ਪਿਛਲੀ ਖ਼ਬਰ ਪਿੰਡ ਰਾਜਗੜ੍ਹ ਤੋਂ ਹੜ੍ਹ ਪੀੜਤਾਂ ਲਈ ਪਸ਼ੂਆਂ ਦੇ ਚਾਰੇ ਦੀ ਟਰਾਲੀ ਰਵਾਨਾ ਅਗਲੀ ਖ਼ਬਰ ਰਾਏਕੋਟ ਡਰੇਨ ਓਵਰਫਲੋਅ ਹੋਣ ਦਾ ਖ਼ਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।