29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜੀ.ਐੱਚ.ਜੀ. ਇੰਸਟੀਚਿਊਟ 'ਚ ਤੀਆਂ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 02-09-2025
ਚੌਂਕੀਮਾਨ, 1 ਸਤੰਬਰ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਪ੍ਰੋਫ਼ੈਸਰ (ਡਾ.) ਸ਼ਵੇਤਾ ਢੰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੀ ਪੰਜਾਬੀ ਸੱਭਿਆਚਾਰ ਦਾ ਅਭਿੰਨ ਅੰਗ ਹੈ | ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਤੀਆਂ ਦੀਆਂ ਬੋਲੀਆਂ ਪਾਈਆਂ, ਗਿੱਧਾ ਪਾਇਆ ਅਤੇ ਆਨੰਦ ਮਾਣਿਆ ਅਤੇ ਤੀਜ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਬੀ.ਏ.ਐੱਲ.ਐੱਲ.ਬੀ (ਆਨਰਜ਼) ਸੱਤਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੀਤਿਸ਼ਾ ਅਤੇ ਤਨਦੀਪ ਕੌਰ ਨੇ ਸੁਚੱਜੇ ਤਰੀਕੇ ਨਾਲ ਮੰਚ ਸਾਂਭਿਆ | ਤੀਜ ਦੇ ਆਯੋਜਨ 'ਤੇ ਵਿਦਿਆਰਥਣਾਂ ਨੇ ਖਾਸ ਤੌਰ 'ਤੇ ਰੰਗੋਲੀ ਵੀ ਬਣਾਈ | ਇਸ ਮੌਕੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵਾ ਪਾਇਆ | ਤੀਜ ਮੁਕਾਬਲੇ ਹੇਠ ਬੀ.ਏ.ਐੱਲ.ਐੱਲ.ਬੀ (ਆਨਰਜ਼) ਪੰਜਵੇਂ ਸਮੈਸਟਰ ਦੀ ਵਿਦਿਆਰਥਣ ਤਨਿਸ਼ਕਾ ਨੂੰ ਮਿਸ ਤੀਜ ਚੁਣਿਆ ਗਿਆ | ਬੀ.ਏ.ਐੱਲ.ਐੱਲ.ਬੀ (ਆਨਰਜ਼) ਨੌਵੇਂ ਸਮੈਸਟਰ ਦੀ ਪ੍ਰੇਰਣਾ ਨੂੰ ਪਹਿਲਾ ਅਤੇ ਐੱਲ.ਐੱਲ.ਬੀ ਤੀਜੇ ਸਮੈਸਟਰ ਦੀ ਜੈਸਿਕਾ ਨੂੰ ਦੂਜਾ ਉੱਪ ਵਿਜੇਤਾ ਦਾ ਖਿਤਾਬ ਮਿਲਿਆ | ਬੀ.ਏ.ਐੱਲ.ਐੱਲ.ਬੀ (ਆਨਰਜ਼) ਪੰਜਵੇਂ ਸਮੈਸਟਰ ਦੀ ਕੀਰਤੀ ਜੋਸ਼ੀ ਨੇ ਮੜਕਵੀਂ ਤੋਰ, ਬੀ.ਏ.ਐੱਲ.ਐੱਲ.ਬੀ (ਆਨਰਜ਼) ਤੀਜੇ ਸਮੈਸਟਰ ਦੀ ਗਗਨਦੀਪ ਨੇ ਸੋਹਲ ਮੁਟਿਆਰ, ਹਰਪ੍ਰੀਤ ਕੌਰ ਨੇ ਮਾਨ ਪੰਜਾਬ ਦਾ, ਅਤੇ ਬੀ.ਏ.ਐੱਲ.ਐੱਲ.ਬੀ (ਆਨਰਜ਼) ਪਹਿਲੇ ਸਮੈਸਟਰ ਦੀ ਬਾਨੀ ਸਿਸੋਦੀਆ ਨੇ ਗਿੱਧਿਆਂ ਦੀ ਰਾਣੀ ਦਾ ਖਿਤਾਬ ਜਿੱਤਿਆ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਪ੍ਰੋਫ਼ੈਸਰ (ਡਾ:) ਸ਼ਵੇਤਾ ਢੰਡ ਨੇ ਕਾਲਜ ਦੀ ਮੈਨੇਜਮੈਂਟ ਕਮੇਟੀ ਅਤੇ ਤੀਜ ਆਯੋਜਕਾਂ ਐਸੋਸੀਏਟ ਪ੍ਰੋਫ਼ੈਸਰ ਡਾ: ਨੀਲਮ ਰਾਣੀ, ਡਾ. ਜਸਪਾਲ ਕੌਰ (ਸਹਾਇਕ ਪ੍ਰੋਫ਼ੈਸਰ), ਡਾ: ਲਵਲੀ ਸ਼ਰਮਾ (ਸਹਾਇਕ ਪ੍ਰੋਫ਼ੈਸਰ) ਅਤੇ ਪ੍ਰੋ. ਚਾਰੂ ਜੋਸ਼ੀ ਨੂੰ ਤੀਜ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਕੌਮੀ ਖੇਡ ਦਿਵਸ ਨੂੰ ਸਮਰਪਿਤ ਜੀ.ਟੀ.ਬੀ-ਆਈ.ਐੱਮ.ਟੀ ਦਾਖਾ 'ਚ ਇਨਡੋਰ ਖੇਡ ਮੁਕਾਬਲੇ ਅਗਲੀ ਖ਼ਬਰ ਕਲੇਰ ਵਲੋਂ ਛਪਾਰ ਮੇਲੇ 'ਤੇ ਅਕਾਲੀ ਦਲ ਦੀ ਰੈਲੀ ਲਈ ਰਸੂਲਪੁਰ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।