29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜੀ.ਐੱਚ.ਜੀ. ਖ਼ਾਲਸਾ ਕਾਲਜਿਜ਼ ਵਿਖੇ ਮਨਾਇਆ 'ਤੀਆਂ ਤੀਜ ਦੀਆਂ' ਤਿਉਹਾਰ

ਅਜੀਤ ਡੈਸਕ 02-09-2025
ਗੁਰੂਸਰ ਸੁਧਾਰ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਜਗਪਾਲ ਸਿੰਘ ਸਿਵੀਆਂ)-ਗੁਰੂ ਹਰਗੋਬਿੰਦ ਖ਼ਾਲਸਾ ਕਾਲਜਿਜ਼ (ਡਿਗਰੀ ਅਤੇ ਫਾਰਮੇਸੀ) ਗੁਰੂਸਰ ਸੁਧਾਰ ਵਲੋਂ 'ਤੀਆਂ ਤੀਜ ਦੀਆਂ' ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਕਾਲਜ ਵਿਦਿਆਰਥਣਾਂ ਨੇ ਇਸ ਮੌਕੇ ਰੰਗ-ਬਿਰੰਗੀਆਂ ਪੀਂਘਾਂ ਦੇ ਹੁਲਾਰੇ ਲਏ ਤੇ ਇਸ ਦੇ ਨਾਲ ਹੀ ਮਹਿੰਦੀ, ਰੰਗੋਲੀ, ਪੱਖੀ, ਪੀੜ੍ਹੀ, ਨਾਲੇ, ਖਿੱਦੋ, ਈਨੂੰ, ਪਰਾਂਦਾ, ਮਿੱਟੀ ਦੇ ਖਿਡੌਣੇ, ਟੋਕਰੀ, ਰੱਸਾ, ਛਿੱਕੂ ਆਦਿ ਬਣਾਉਣ ਦੇ ਮੁਕਾਬਲਿਆਂ ਅੰਦਰ ਵੀ ਭਾਗ ਲਿਆ | ਇਸ ਤੋਂ ਬਿਨਾਂ ਕਾਲਜ ਦੇ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਯਾਦਗਾਰੀ ਹਾਲ ਵਿਖੇ 'ਤੀਆਂ ਦੀ ਰਾਣੀ' ਅਤੇ ਵਿਅਕਤੀਗਤ ਗਾਇਨ ਤੇ ਸਮੂਹ ਗਾਇਨ ਦੇ ਮੁਕਾਬਲੇ ਵੀ ਕਰਵਾਏ ਗਏ | ਕਾਲਜ ਵਿਦਿਆਰਥਣਾਂ ਵਲੋਂ ਇਸ ਮੌਕੇ ਪ੍ਰੰਪਰਾਗਤ ਲੋਕ-ਨਾਚ ਸ਼ਾਨਦਾਰ ਗਿੱਧੇ ਦੀ ਵੀ ਪੇਸ਼ਕਾਰੀ ਕੀਤੀ ਗਈ | ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਪ੍ਰੋ: ਪ੍ਰਭਜੋਤ ਕੌਰ (ਰਿਟਾ.) ਪੰਜਾਬੀ ਵਿਭਾਗ, ਪ੍ਰੋ: ਜਸਵਿੰਦਰ ਕੌਰ (ਰਿਟਾ:) ਹਿੰਦੀ ਵਿਭਾਗ (ਦੋਵੇਂ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਮਾਡਲ ਟਾਊਨ ਲੁਧਿਆਣਾ) ਵਲੋਂ ਸਾਂਝੇ ਤੌਰ 'ਤੇ ਨਿਭਾਈ ਗਈ | ਮਨਾਏ ਗਏ ਇਸ ਤਿਉਹਾਰ ਦੌਰਾਨ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਹੈਰੀਨਾ ਗਿੱਲ ਤੇ ਸ੍ਰੀਮਤੀ ਹਰਦੀਪ ਕੌਰ ਗਿੱਲ ਨੇ ਆਪਣੀ ਸ਼ਮੂਲੀਅਤ ਕੀਤੀ | ਕਾਲਜ ਪਿ੍ੰ: ਇੰਦਰਜੀਤ ਸਿੰਘ ਤੇ ਫਾਰਮੇਸੀ ਕਾਲਜ ਪਿ੍ੰ: ਡਾ: ਸਤਵਿੰਦਰ ਕੌਰ ਨੇ ਇਸ ਮੌਕੇ ਮੁੱਖ ਮਹਿਮਾਨਾਂ ਸਮੇਤ ਜੇਤੂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਮੰਚ ਦਾ ਸੰਚਾਲਨ ਪ੍ਰੋਗਰਾਮ ਕੋਆਰਡੀਨੇਟਰ ਡਾ: ਜਸਪ੍ਰੀਤ ਕੌਰ ਗੁਲਾਟੀ ਵਲੋਂ ਕੀਤਾ ਗਿਆ |
ਪਿਛਲੀ ਖ਼ਬਰ ਜ਼ਿਲ੍ਹੇ 'ਚ ਪ੍ਰੈਗਾਬਾਲਿਨ 75 ਐਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ/ ਟੈਬਲੇਟਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ-ਜ਼ਿਲ੍... ਅਗਲੀ ਖ਼ਬਰ ਕੌਮੀ ਖੇਡ ਦਿਵਸ ਨੂੰ ਸਮਰਪਿਤ ਜੀ.ਟੀ.ਬੀ-ਆਈ.ਐੱਮ.ਟੀ ਦਾਖਾ 'ਚ ਇਨਡੋਰ ਖੇਡ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।