28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੰਡੀ ਮੁੱਲਾਂਪੁਰ ਅਜੀਤਸਰ ਨਗਰ ਦੇ ਲੋਕਾਂ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ <br/>

ਅਜੀਤ ਡੈਸਕ 03-09-2025
ਮੁੱਲਾਂਪੁਰ-ਦਾਖਾ, 2 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੇ ਬਹੁਤੇ ਜ਼ਿਲਿ੍ਹਆਂ ਅੰਦਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਪਿੰਡਾਂ ਤੋਂ ਲੰਗਰ, ਪੀਣ ਵਾਲਾ ਪਾਣੀ, ਹੋਰ ਜ਼ਰੂਰੀ ਵਸਤਾਂ ਦੇ ਨਾਲ ਪਸ਼ੂਆਂ ਲਈ ਮੱਕੀ ਦਾ ਅਚਾਰ, ਤੂੜੀ ਦੀ ਸੇਵਾ ਨਿਰੰਤਰ ਜਾਰੀ ਹੈ | ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਅਜੀਤਸਰ ਨਗਰ ਮੁਹੱਲੇ ਵਾਲਿਆਂ ਆਪਣੇ ਲੋਕਾਂ ਅਤੇ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪੀੜ੍ਹਤ ਲੋਕਾਂ ਲਈ ਦਾਲ-ਸਬਜ਼ੀ, ਪ੍ਰਸ਼ਾਦੇ, ਸੁੱਕੀਆਂ ਰਸਦਾਂ, ਪੀਣ ਵਾਲਾ ਪਾਣੀ, ਹੋਰ ਸਹਾਇਤਾ ਸਮੱਗਰੀ ਭੇਜੀ ਗਈ | ਰਾਸ਼ਨ ਨਾਲ ਭਰੀ ਗੱਡੀ ਹੜ੍ਹ ਪੀੜਤਾਂ ਵੱਲ ਰਵਾਨਾ ਕਰਨ ਸਮੇਂ ਐੱਨ.ਆਰ ਆਈ ਜਗਦੀਸ਼ਰ ਸਿੰਘ ਯੂ.ਐੱਸ.ਏ, ਦਲਜੀਤ ਸਿੰਘ ਕਰੜੇ ਯੂ.ਐੱਸ.ਏ, ਦਲੀਪ ਸਿੰਘ ਨੱਤ ਕੈਨੇਡਾ, ਸਾਬਕਾ ਪ੍ਰਧਾਨ ਅਵਤਾਰ ਸਿੰਘ, ਡਾ: ਧਰਮਪਾਲ ਸਿੰਘ, ਪਿ੍ਤਪਾਲ ਸਿੰਘ, ਬਿੱਲਾ ਚੀਮਾ ਹੋਰਨਾਂ ਨੇ ਦੱਸਿਆ ਕਿ ਹੜ੍ਹਾਂ 'ਚ ਘਿਰੇ ਵਿਅਕਤੀਆਂ ਲਈ ਸਾਡੇ ਲੋਕਾਂ ਦੇ ਮਨਾਂ 'ਚ ਡਾਹਢੀ ਚਿੰਤਾ ਹੈ, ਅੱਜ ਰਾਸ਼ਨ ਭੇਜਿਆ ਗਿਆ |

ਪਿਛਲੀ ਖ਼ਬਰ ਖਹਿਰਾ ਬੇਟ 'ਚ ਕੱਚੇ ਘਰਾਂ ਵਾਲੇ ਪਰਿਵਾਰਾਂ ਨੂੰ ਤਰਪਾਲਾਂ ਦੀ ਵੰਡ <br/> ਅਗਲੀ ਖ਼ਬਰ ਸੁਖਬੀਰ ਦੇ ਨਿਰਦੇਸ਼ਾਂ 'ਤੇ ਅਕਾਲੀ ਆਗੂ ਤੇ ਵਰਕਰ ਪੀੜਤਾਂ ਦੀ ਮਦਦ ਲਈ ਪਹੁੰਚ ਰਹੇ- ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।