21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮਸ਼ੀਨਰੀ ਡੀਲਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ

ਅਜੀਤ ਡੈਸਕ 04-09-2025
ਜਗਰਾਉਂ, 3 ਸਤੰਬਰ (ਵਿਨੋਦ ਕੁਮਾਰ)-ਮਸ਼ੀਨਰੀ ਡੀਲਰਜ਼ ਐਸੋਸੀਏਸ਼ਨ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਖ਼ਾਲਸਾ ਏਡ ਦੀ ਟੀਮ ਨੂੰ ਰਾਸ਼ਨ ਦੇ ਰੂਪ ਵਿਚ ਸੁੱਕਾ ਦੁੱਧ, ਚੌਲ, ਦਾਲਾਂ, ਪਾਣੀ ਦੀਆਂ ਬੋਤਲਾਂ, ਓ.ਆਰ.ਐੱਸ ਦੇ ਪੈਕੇਟ, ਸਾਬਣ, ਬੁਰਸ਼, ਟੁਥਪੇਸਟ, ਬੈਟਰੀਆਂ, ਸੈਨਟਰੀ ਪੈਡ, ਤਰਪਾਲ, ਮੱਛਰਦਾਨੀਆਂ ਆਦਿ ਚੀਜ਼ਾਂ ਮੁਹੱਈਆ ਕਰਵਾਈਆਂ | ਇਸ ਮੌਕੇ ਸਕੱਤਰ ਦਮਨਦੀਪ ਸਿੰਘ ਨੇ ਕਿਹਾ ਕਿ ਕੁਝ ਦਿਨਾਂ ਤੋਂ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ | ਕੁਦਰਤ ਦੀ ਇਸ ਮਾਰ ਨਾਲ ਲੋਕਾਂ ਦੇ ਘਰ, ਪਸ਼ੂ, ਫ਼ਸਲਾਂ ਪਾਣੀ ਦੀ ਲਪੇਟ ਵਿਚ ਆਉਣ ਨਾਲ ਵੱਡਾ ਨੁਕਸਾਨ ਹੋਇਆ ਹੈ | ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਤੇ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਇਸ ਦੁੱਖ ਦੀ ਘੜੀ ਵਿਚ ਮੋਢੇ ਨਾਲ ਮੋਢਾ ਲਗਾ ਕੇ ਹਰ ਸੰਭਵ ਮਦਦ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀਆਂ ਹਨ | ਇਸ ਮੌਕੇ ਚੇਅਰਮੈਨ ਜੀਵਨ ਗੁਪਤਾ, ਪ੍ਰਧਾਨ ਸੁਮਿਤ ਜੈਨ, ਸਕੱਤਰ ਦਮਨਦੀਪ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਭਸੀਨ, ਕੈਸ਼ੀਅਰ ਸੋਨੀ ਓਬਰਾਏ, ਚੇਤਨ ਕੁਮਾਰ, ਗੁਲਸ਼ਨ ਕੁਮਾਰ, ਰੁਪਿੰਦਰ ਸੱਗੂ, ਪਵਨ ਕੁਮਾਰ, ਅਰੁਣ ਕੁਮਾਰ, ਅਸ਼ੋਕ ਗੋਇਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਕੰਗ, ਬੀਰਮੀ, ਰਿੱਕੀ ਚੌਹਾਨ ਵਲੋਂ ਧੁੱਸੀ ਬੰਨ੍ਹ ਦਾ ਦੌਰਾ ਅਗਲੀ ਖ਼ਬਰ ਬੁਨਿਆਦੀ ਢਾਂਚੇ ਨੂੰ ਲੀਹਾਂ 'ਤੇ ਲਿਆਉਣ ਲਈ ਸਾਂਝਾ ਯਤਨ ਕਰੀਏ- ਆਲੀਵਾਲ/ਸੇਖਾ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।