02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੁਸਰੀ ਦੇ ਹਮਲੇ ਸਬੰਧੀ ਕਿਸਾਨਾਂ ਦਾ ਵਫ਼ਦ ਤੱਪੜ ਹਰਨੀਆਂ ਫੈਕਟਰੀ ਦੇ ਪ੍ਰਬੰਧਕਾਂ ਨੂੰ ਮਿਲਿਆ

ਅਜੀਤ ਡੈਸਕ 22-09-2025
ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ-ਜਲੰਧਰ ਰੋਡ 'ਤੇ ਪੈਂਦੇ ਪਿੰਡ ਤੱਪੜ ਹਰਨੀਆਂ ਪਿੰਡ 'ਚ ਵਰਿ੍ਹਆਂ ਤੋਂ ਚੱਲ ਰਹੀ ਫੈਕਟਰੀ ਦੇ ਪ੍ਰਬੰਧਕਾਂ ਨੂੰ ਮਿਲਿਆ, ਕਿਉਂਕਿ ਪਿੰਡ ਸ਼ੇਰਪੁਰਾ, ਸਵੱਦੀ ਖੁਰਦ, ਰਾਮਗੜ੍ਹ ਭੁੱਲਰ ਦੇ ਲੋਕ ਫੈਕਟਰੀ 'ਚ ਪਏ ਫ਼ਸਲਾਂ ਦੇ ਕੱਚੇ ਮਾਲ 'ਚ ਪੈਦਾ ਹੁੰਦੀ ਸੁਸਰੀ ਪਿੰਡਾਂ ਦੇ ਲੋਕਾਂ ਲਈ ਸਮੱਸਿਆ ਬਣ ਗਈ ਹੈ | ਇਸ ਸਬੰਧੀ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦਾ ਵਫ਼ਦ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਅਗਵਾਈ 'ਚ ਫੈਕਟਰੀ ਦੇ ਦਫ਼ਤਰ 'ਚ ਪ੍ਰਬੰਧਕ ਭੁਵਨ ਗੋਇਲ ਨੂੰ ਮਿਲਿਆ ਤੇ ਪਿੰਡਾਂ 'ਤੇ ਸੁਸਰੀ ਦੇ ਹਮਲੇ ਨੂੰ ਰੋਕਣ ਦੀ ਮੰਗ ਕੀਤੀ | ਇਸ 'ਤੇ ਪ੍ਰਬੰਧਕ ਵਲੋ ਭਰੋਸਾ ਦਿਵਾਇਆ ਗਿਆ ਕਿ ਇਕ-ਦੋ ਦਿਨਾਂ 'ਚ ਹੀ ਇਹ ਮਸਲਾ ਹੱਲ ਕਰ ਦਿੱਤਾ ਜਾਵੇਗਾ | ਵਫ਼ਦ ਨੇ ਇਸ ਪ੍ਰੇਸ਼ਾਨੀ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ | ਇਸ ਸਮੇਂ ਜਗਵਿੰਦਰ ਸਿੰਘ, ਮਨਜੀਤ ਸਿੰਘ ਸ਼ੇਰਪੁਰਾ, ਕੁਲਵੰਤਸਿੰਘ ਬੱਬੂ ਗਾਲਿਬ, ਪਿੱਕਾ ਗਾਲਿਬ, ਹਰਜੀਤ ਸਿੰਘ ਮਾਹਣਾ, ਹਰਜਿੰਦਰ ਸਿੰਘ ਭਮਾਲ, ਜਸਵੀਰ ਸਿੰਘ ਲੀਲਾਂ, ਕੁਲਵੰਤ ਸਿੰਘ ਕਾਂਤਾ, ਜਗਨ ਨਾਥ ਸੰਘਰਾਓ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਬੀ.ਕੇ.ਯੂ ਡਕੌਂਦਾ ਦੇ ਬਲਾਕ ਚੌਂਕੀਮਾਨ ਦੇ ਨੌਜਵਾਨਾਂ ਨਾਲ ਮੋਰਕਰੀਮਾਂ ਤੇ ਦਾਖਾ ਵਲੋਂ ਮੀਟਿੰਗ ਅਗਲੀ ਖ਼ਬਰ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਵਜੋਂ ਕੀਤਾ ਦਾਅਵਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।