29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਭਾਰਤੀ ਜੀਵਨ ਬੀਮਾ ਨਿਗਮ ਵਲੋਂ ਸਾਬਕਾ ਸਰਪੰਚ ਨੂੰ ਮੋਟਰਸਾਈਕਲ ਭੇਟ

ਅਜੀਤ ਡੈਸਕ 16-10-2025
ਹਲਵਾਰਾ, 15 ਅਕਤੂਬਰ (ਮਨਦੀਪ ਸਿੰਘ ਉੱਭੀ)-ਪਿੰਡ ਐਤੀਆਣਾ ਦੇ ਸਾਬਕਾ ਸਰਪੰਚ ਤੇ ਬੀਮਾ ਸਲਾਹਕਾਰ ਲਖਵੀਰ ਸਿੰਘ ਐਤੀਆਣਾ ਨੂੰ ਉਨ੍ਹਾਂ ਦੀ ਵਧੀਆ ਤੇ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਭਾਰਤੀ ਜੀਵਨ ਬੀਮਾ ਨਿਗਮ ਦੀ ਜਗਰਾਉਂ ਸ਼ਾਖਾ ਵਲੋਂ ਬਜਾਜ ਪਲਟੀਨਾ ਮੋਟਰਸਾਈਕਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਪਿਛਲੇ 18 ਸਾਲਾਂ ਤੋਂ ਭਾਰਤੀ ਜੀਵਨ ਬੀਮਾ ਨਿਗਮ ਵਿਚ ਬੀਮਾ ਸਲਾਹਕਾਰ ਵਜੋਂ ਕੰਮ ਕਰਦੇ ਸਾਬਕਾ ਸਰਪੰਚ ਲਖਵੀਰ ਸਿੰਘ ਦੇ ਕਲੱਬ ਮੈਂਬਰਾਂ ਦੀ ਗਿਣਤੀ ਭਾਰੀ ਗਿਣਤੀ ਵਿਚ ਹੈ | ਮੋਟਰਸਾਈਕਲ ਨਾਲ ਆਪਣੇ ਸਨਮਾਨ ਬਦਲੇ ਬੀਮਾ ਨਿਗਮ ਜਗਰਾਉਂ ਬ੍ਰਾਂਚ ਦੇ ਸੀਨੀਅਰ ਮੈਨੇਜਰ ਕਰਨੈਲ ਸਿੰਘ, ਏ.ਬੀ.ਐੱਮ. ਨਰਿੰਦਰਪਾਲ ਸਿੰਘ, ਰਾਏਕੋਟ ਬ੍ਰਾਂਚ ਮੈਨੇਜਰ ਅਮਰਦੀਪ ਸਿੰਘ, ਸੀ.ਐੱਲ.ਆਈ.ਏ. ਜਸਵੀਰ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਸਾਬਕਾ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਦਾ ਤਤਪਰ ਰਹਿਣਗੇ |
ਪਿਛਲੀ ਖ਼ਬਰ ਸਰਕਾਰੀ ਹੋਮਿਓਪੈਥਿਕ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਫੁੱਟਬਾਲ ਅਕੈਡਮੀ 'ਚ ਕੋਚਿੰਗ ਲੈਣ ਵਾਲੇ ਬੱਚਿਆਂ ਨੂੰ ਕਿੱਟ ਬੈਗ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।