ਪੱਖੋਵਾਲ-ਸਰਾਭਾ, 15 ਅਕਤੂਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਪੱਖੋਵਾਲ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਇਲਾਕੇ ਦੇ 8 ਸਕੂਲਾਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਜਿਸ ਖੇਡਾਂ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਗਰੇਵਾਲ ਨੇ ਫੀਤਾ ਕੱਟ ਕੇ ਕੀਤਾ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਇਹ ਵਿਦਿਆਰਥੀਆਂ 'ਚ ਅਨੁਸ਼ਾਸ਼ਨ, ਸਹਿਣਸ਼ੀਲਤਾ ਅਤੇ ਜਿੱਤ ਹਾਰ ਨੂੰ ਬਰਦਾਸ਼ਤ ਕਰਕੇ ਜ਼ਿੰਦਗੀ 'ਚ ਉਤਸ਼ਾਹ ਨਾਲ ਅੱਗੇ ਵਧਣ ਦੀ ਪ੍ਰੇਰਣਾਂ ਦਿੰਦੀਆਂ ਹਨ, ਇਸ ਲਈ ਹਰ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ | ਅੱਜ ਹੋਏ ਵੱਖ-ਵੱਖ ਸਕੂਲਾਂ ਦੇ ਫਸਵੇਂ ਮੁਕਾਬਲਿਆਂ ਦੌਰਾਨ 100 ਮੀਟਰ ਲੜਕਿਆਂ ਦੀ ਦੌੜ 'ਚ ਜਸਕਰਨ ਸਿੰਘ ਪੱਖੋਵਾਲ ਪਹਿਲੇ ਜਦਕਿ ਏਕਮਵੀਰ ਸਿੰਘ ਧਾਲੀਆ ਦੂਜੇ ਸਥਾਨ 'ਤੇ ਰਿਹਾ, 200 ਮੀਟਰ ਲੜਕਿਆਂ ਦੀ ਦੌੜ 'ਚ ਸਤਨਾਮ ਸਿੰਘ ਪੱਖੋਵਾਲ ਪਹਿਲੇ ਤੇ ਜਸਕਰਨ ਸਿੰਘ ਪੱਖੋਵਾਲ ਦੂਜੇ, 400 ਮੀਟਰ ਲੜਕਿਆਂ ਦੀ ਦੌੜ 'ਚ ਪ੍ਰਬਵੀਰ ਸਿੰਘ ਡਾਂਗੋਂ ਪਹਿਲੇ ਤੇ ਸਤਨਾਮ ਸਿੰਘ ਪੱਖੋਵਾਲ ਦੂਜੇ ਸਥਾਨ 'ਤੇ ਰਹੇ ਜਦਕਿ 600 ਮੀਟਰ 'ਚ ਪੱਖੋਵਾਲ ਸਕੂਲ ਦੇ ਲੜਕਿਆਂ ਨੇ ਪਹਿਲਾ ਅਤੇ ਰਿਲੇਅ ਦੌੜ 'ਚ ਸ਼ਾਹਪੁਰ ਸਕੂਲ ਦੇ ਲੜਕਿਆਂ ਨੇ ਪਹਿਲਾ ਤੇ ਪੱਖੋਵਾਲ ਸਕੂਲ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕੀਤਾ, ਕੁਸ਼ਤੀ ਦੇ ਹੋਏ ਫਸਵੇ ਮੁਕਾਬਲਿਆਂ 'ਚ ਪੱਖੋਵਾਲ ਸਕੂਲ ਨੇ ਪਹਿਲਾ ਤੇ ਧਾਲੀਆਂ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ ਹੋਏ ਮੁਕਾਬਲਿਆਂ 'ਚ 100 ਮੀਟਰ ਦੌੜ 'ਚ ਮਹਿਕਪ੍ਰੀਤ ਕੌਰ ਕੈਲੇ ਪਹਿਲੇ ਤੇ ਨੈਨਸੀ ਵਰਮਾਂ ਨੰਗਲ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ, 200 ਮੀਟਰ ਲੜਕੀਆਂ 'ਚ ਗੁਰਪ੍ਰੀਤ ਕੌਰ ਨੰਗਲ ਕਲਾਂ ਨੇ ਪਹਿਲਾ, ਗੁਸਿਮਰਨ ਕੌਰ ਨੰਗਲ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ | 400 ਮੀਟਰ ਲੜਕੀਆਂ 'ਚ ਪਰਲੀਨ ਕੌਰ ਸ਼ਾਹਪੁਰ ਨੇ ਪਹਿਲਾ, ਗੁਰਪ੍ਰੀਤ ਕੌਰ ਨੰਗਲ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ | ਜਦੋਂ ਕਿ ਲੰਬੀ ਛਾਲ 'ਚ ਨੰਗਲ ਕਲਾਂ ਸਕੂਲ ਦੀਆਂ ਕੁੜੀਆ ਨੇ ਹੀ ਪਹਿਲਾਂ ਤੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਬੀ.ਪੀ.ਈ.ਓ ਮਨਜੀਤ ਸਿੰਘ ਗਰੇਵਾਲ ਤੇ ਸੈਂਟਰ ਹੈੱਡ ਟੀਚਰ ਸਰਬਜੀਤ ਕੌਰ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਜੀਤ ਰਾਮ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਵਰਿੰਦਰ ਕੁਮਾਰ, ਨਵਦੀਪ ਸਿੰਘ, ਸੁਖਵਿੰਦਰ ਸਿੰਘ, ਜਗਦੀਪ ਕੌਰ, ਦਲਜੀਤ ਕੌਰ, ਰਾਜਵਿੰਦਰ ਕੌਰ, ਨਵਪ੍ਰੀਤ ਕੌਰ, ਅੰਕਿਤਾ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |