28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥਣ ਚੰਦਨਦੀਪ ਕੌਰ ਆਸਟ੍ਰੇਲੀਆ ਪੁਲਿਸ 'ਚ ਭਰਤੀ ਹੋਈ-ਪਿ੍ੰਸੀਪਲ ਬਲਦੇਵ ਬਾਵਾ

ਅਜੀਤ ਡੈਸਕ 04-11-2025
ਚੌਂਕੀਮਾਨ, 3 ਨਵੰਬਰ (ਤੇਜਿੰਦਰ ਸਿੰਘ ਚੱਢਾ)-ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੀ ਇਕ ਹੋਰ ਵਿਦਿਆਰਥਣ ਚੰਦਨਦੀਪ ਕੌਰ ਤਲਵੰਡੀ ਕਲਾਂ ਵੀ ਆਸਟ੍ਰੇਲੀਆ ਪੁਲਿਸ ਵਿਚ ਅਫ਼ਸਰ ਭਰਤੀ ਹੋਈ ਹੈ | ਇਸ ਤੋਂ ਪਹਿਲਾਂ ਗਗਨਦੀਪ ਕੌਰ ਸ਼ੇਖੂਪੁਰਾ ਵੀ ਕੈਨੇਡਾ ਪੁਲਿਸ ਫੈਡਰਲ ਕੁਰੈਕਸ਼ਨ ਸਰਵਿਸਜ਼ ਕੁਰੈਕਸ਼ਨਲ ਅਫ਼ਸਰ (ਸੀ.ਐਕਸ-1) ਦਾ ਰੈਂਕ ਹਾਸਲ ਕਰਕੇ ਕੈਨੇਡਾ ਪੁਲਿਸ ਵਿਚ ਭਰਤੀ ਹੋਈ ਸੀ | ਪਿ੍ੰਸੀਪਲ ਬਲਦੇਵ ਬਾਵਾ ਨੇ ਚੰਦਨਦੀਪ ਕੌਰ ਤਲਵੰਡੀ ਕਲਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ, ਉਨ੍ਹਾਂ ਕਿਹਾ ਕਿ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ | ਉਨ੍ਹਾਂ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵਿਦਿਆਰਥੀ ਦਾ ਕਾਮਯਾਬੀ ਦੀ ਮੰਜ਼ਿਲ 'ਤੇ ਪਹੁੰਚ ਜਾਣਾ ਅਧਿਆਪਕ ਦੀ ਵੱਡੀ ਪ੍ਰਾਪਤੀ ਅਤੇ ਸਕੂਨ ਹੁੰਦਾ ਹੈ | ਇਸ ਮੌਕੇ ਸਮੂਹ ਸਟਾਫ਼ ਨੇ ਚੰਦਨਦੀਪ ਕੌਰ ਤਲਵੰਡੀ ਕਲਾਂ ਨੂੰ ਸ਼ਾਨਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਓਜ਼ ਮਾਰਕੀਟ ਦੇ ਜਸਵੀਰ ਸਿੰਘ ਬਿੱਲੂ ਦਾ ਸੜਕ ਹਾਦਸੇ 'ਚ ਦਿਹਾਂਤ ਅਗਲੀ ਖ਼ਬਰ ਸਵ: ਅਮਨਦੀਪ ਕੌਰ ਸਿੱਧੂ ਨਮਿਤ ਸ਼ਰਧਾਂਜਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।