29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰੂ ਨਾਨਕ ਸਕੂਲ ਮੁੱਲਾਂਪੁਰ ਵਿਖੇ ਸਹੋਦਿਆ ਸਕੂਲ ਵਿਖੇ 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ

ਅਜੀਤ ਡੈਸਕ 05-11-2025
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਲੁਧਿਆਣਾ ਦੀ 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਅੱਜ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਖੇਡ ਗਰਾਊਾਡ ਅੰਦਰ ਸ਼ੁਰੂ ਹੋਈ | ਅੰਡਰ-14, 17 ਅਤੇ 19 ਵਰਗ ਲੜਕੇ-ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿਚ ਹਿੱਸਾ ਲੈਣ ਲਈ ਦਰਜਨਾਂ ਸਕੂਲਾਂ ਦੇ ਸੈਂਕੜੇ ਖਿਡਾਰੀਆਂ ਨੇ ਖੇਡ ਗਰਾਊਾਡ ਅੰਦਰ ਨਿੱਤਰਨ ਨਾਲ ਮੁਕਾਬਲੇ ਵਾਲੀ ਗਰਾਊਾਡ ਦੇ ਬਾਹਰ ਦਰਸ਼ਕ ਗੈਲਰੀ ਵਿਚ ਖਿਡਾਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ | ਫੁੱਟਬਾਲ ਟੂਰਨਾਮੈਂਟ ਦੀ ਆਰੰਭਤਾ ਕਰਵਾਉਣ ਸਮੇਂ ਗੁਰੂ ਨਾਨਕ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ: ਰਾਜਪਾਲ ਸਿੰਘ ਗਰੇਵਾਲ, ਸਕੱਤਰ ਚਰਨਜੀਤ ਸਿੰਘ ਗਹੌਰ, ਪਿ੍ੰਸੀਪਲ ਵੰਦਨਾ ਸ਼ਰਮਾ ਵਲੋਂ ਪਹਿਲਾ ਰਾਊਾਡ ਮੁਕਾਬਲੇ ਦੀਆਂ ਟੀਮਾਂ ਨਾਲ ਜਾਣ-ਪਹਿਚਾਣ ਹੋਈ | ਅੰਡਰ-14 ਲੜਕਿਆਂ ਦੇ ਫੁੱਟਬਾਲ ਮੁਕਾਬਲੇ ਸਮੇਂ ਮੇਜ਼ਬਾਨ ਗੁਰੂ ਨਾਨਕ ਸਕੂਲ ਮੁੱਲਾਂਪੁਰ ਟੀਮ ਨੇ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਟੀਮ ਨੂੰ ਅਤੇ ਲੜਕੀਆਂ ਵਿਚ ਸਪਰਿੰਗ ਡਿਊ ਸਕੂਲ ਨਾਨਕਸਰ (ਜਗਰਾਉਂ) ਟੀਮ ਨੂੰ ਹਰਾ ਕੇ ਅਗਲੇ ਰਾਊਾਡ ਵਿਚ ਪ੍ਰਵੇਸ਼ ਕੀਤਾ | ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਸਮੇਂ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਟੀਮ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਨੂੰ ਹਰਾ ਕੇ ਅੱਗੇ ਵਧੀ | ਡੀ.ਪੀ ਮਨਦੀਪ ਸਿੰਘ, ਜਸ਼ਨਦੀਪ ਸਿੰਘ, ਰਮਾ ਨੇਗੀ, ਜਗਦੀਪ ਕੌਰ, ਗੁਰਪ੍ਰੀਤ ਕੌਰ ਅਨੁਸਾਰ ਦੂਸਰਾ ਰਾਊਾਡ ਮੁਕਾਬਲੇ ਵੀਰਵਾਰ ਅਤੇ ਸ਼ੁੱਕਰਵਾਰ ਤੀਸਰਾ ਰਾਊਾਡ ਮੁਕਾਬਲੇ ਹੋਣਗੇ |
ਪਿਛਲੀ ਖ਼ਬਰ ਮਰਹੂਮ ਕਬੱਡੀ ਖਿਡਾਰੀ ਤੇਜਪਾਲ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਸਹਿਮਤ ਹੋਇਆ ਅਗਲੀ ਖ਼ਬਰ ਸਰਾਭਾ 'ਚ ਘੋੜਿਆਂ ਤੇ ਬਲਦਾਂ ਦੀ ਦੌੜਾਂ 8 ਤੇ 9 ਨਵੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।