29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਦੇਹੜਕਾ ਵਿਖੇ ਸੰਤ ਬਾਬਾ ਮੱਘਰ ਸਿੰਘ ਦੀ 101ਵੀਂ ਬਰਸੀ ਦੀਆਂ ਤਿਆਰੀਆਂ ਸ਼ੁਰੂ

ਪਿੰਡ ਦੇਹੜਕਾ ਵਿਖੇ ਸੰਤ ਬਾਬਾ ਮੱਘਰ ਸਿੰਘ ਜੀ ਦੀ 101ਵੀਂ ਬਰਸੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੌਰਾਨ ਸਮੂਹ ਗੁਰਦੁਅਰਾ ਪ੍ਰਬੰਧਕ ਕਮੇਟੀ ਨਾਲ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਵਾਲੇ | ਤਸਵੀਰ: ਛਿੰਦਾ <br/> 05-11-2025
ਹਠੂਰ, 4 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਸੰਤ ਬਾਬਾ ਮੱਘਰ ਸਿੰਘ ਜੀ ਦੀ ਸਾਲਾਨਾ 101ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਵਿਖੇ 7 ਰੋਜ਼ਾ ਮਹਾਨ ਧਾਰਮਿਕ ਇਕੋਤਰੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ਹੇਠ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ | 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਵਾਲਿਆਂ ਨੇ ਦੱਸਿਆ ਕਿ ਬਾਬਾ ਮੱਘਰ ਸਿੰਘ ਜੀ ਦੀ 101ਵੀਂ ਬਰਸੀ ਦੇ ਮਹਾਨ ਧਾਰਮਿਕ ਇਕੋਤਰੀ ਸਮਾਗਮ 28 ਨਵੰਬਰ ਨੂੰ ਆਰੰਭ ਹੋ ਕੇ 4 ਦਸੰਬਰ ਤੱਕ, 7 ਦਿਨ ਚੱਲਣਗੇ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਇਕੋਤਰੀ ਦੀ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸੰਪਟ ਸ੍ਰੀ ਅਖੰਡ ਪਾਠ ਸਾਹਿਬ 28 ਨੂੰ ਅਰੰਭ ਹੋਣਗੇ | ਜਿੰਨ੍ਹਾਂ ਦੇ ਭੋਗ 30 ਨਵੰਬਰ ਨੂੰ ਪੈਣਗੇ ਅਤੇ ਇਸ ਦਿਨ ਦੂਜੀ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ, ਜਿੰਨ੍ਹਾਂ ਦੇ ਭੋਗ 2 ਦਸੰਬਰ ਨੂੰ ਪੈਣਗੇ ਅਤੇ ਇਸੇ ਦਿਨ ਤੀਜੀ ਤੇ ਆਖਰੀ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ | ਜਿੰਨ੍ਹਾਂ ਦੇ ਭੋਗ 4 ਦਸੰਬਰ ਨੂੰ ਪੈਣਗੇ ਅਤੇ ਸਮੁੱਚੀ ਸਮਾਪਤੀ ਹੋਵੇਗੀ | ਇਸ ਦੌਰਾਨ 1 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ ਅਤੇ 29 ਤੋਂ 4 ਦਸੰਬਰ ਤੱਕ ਰਾਤ ਦੇ ਦੀਵਾਨ ਸਜਾਏ ਜਾਇਆ ਕਰਨਗੇ | ਜਿਸ ਵਿਚ ਸ਼੍ਰੋਮਣੀ ਰਾਗੀ, ਢਾਡੀ, ਕਵੀਸ਼ਰ ਜਥੇ, ਕਥਾਵਾਚਕ ਅਤੇ ਸੰਤ ਮਹਾਂਪੁਰਸ਼ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਤੇ ਗੁਰ-ਇਤਿਹਾਸ ਨਾਲ ਜੋੜਨਗੇ | ਇਸ ਮੌਕੇ ਪ੍ਰਧਾਨ ਚੰਦ ਸਿੰਘ, ਮੀਤ ਪ੍ਰਧਾਨ ਪ੍ਰੀਤਮ ਸਿੰਘ ਖਹਿਰਾ, ਜਨਰਲ ਸਕੱਤਰ ਜਸਵੀਰ ਸਿੰਘ ਸਿੱਧੂ, ਸਟੇਜ਼ ਸੈਕਟਰੀ ਗਿਆਨੀ ਭਜਨ ਸਿੰਘ, ਗੁਰਮੀਤ ਸਿੰਘ ਪੱਪੂ, ਉਰਮਲ ਸਿੰਘ ਸਿੱਧੂ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਬਲਜੀਤ ਸਿੰਘ ਸਿੱਧੂ, ਅਵਤਾਰ ਸਿੰਘ ਸਿੱਧੂ, ਹਰਚੰਦ ਸਿੰਘ ਗਰੇਵਾਲ, ਮੁੱਖ ਗ੍ਰੰਥੀ ਭਾਈ ਜਸਵੀਰ ਸਿੰਘ, ਪ੍ਰੀਤਮ ਸਿੰਘ ਫੌਜੀ, ਮੱਘਰ ਸਿੰਘ ਸਿੱਧੂ, ਜਗਰੂਪ ਸਿੰਘ ਖਹਿਰਾ, ਅਜਮੇਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਭੱਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਦਾ ਰਚਿਤ ਜੈਨ ਬਣਿਆ ਸੀ.ਏ. ਅਗਲੀ ਖ਼ਬਰ ਮਰਹੂਮ ਕਬੱਡੀ ਖਿਡਾਰੀ ਤੇਜਪਾਲ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਸਹਿਮਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।