ਹਠੂਰ, 3 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਦੇ ਗੁਰਦੁਆਰਾ ਆਤਮਗੜ੍ਹ ਸਾਹਿਬ ਵਿਖੇ ਸੰਤ ਬਾਬਾ ਮੱਘਰ ਸਿੰਘ ਦੀ 101ਵੀਂ ਬਰਸੀ ਨੂੰ ਸਮਰਪਿਤ ਚੱਲ ਰਹੇ 7 ਰੋਜ਼ਾ ਮਹਾਨ ਧਾਰਮਿਕ ਸਮਾਗਮਾਂ ਦੌਰਾਨ ਅੱਜ ਦਿਨ ਦੇ ਦੀਵਾਨਾਂ 'ਚ ਭਾਈ ਈਸ਼ਰ ਸਿੰਘ ਜਗਰਾਉਂ ਨਾਨਕਸਰ ਦੇ ਜਥੇ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਮੂਹਿਕ ਪਾਠ ਕਰਕੇ ਹਾਜ਼ਰੀ ਭਰੀ | ਉਪਰੰਤ ਪ੍ਰਸਿੱਧ ਕਵੀਸ਼ਰ ਭਾਈ ਕੁਲਵੰਤ ਸਿੰਘ ਮਾਣੂੰਕੇ ਦੇ ਜਥੇ ਨੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਬੀਤੀ ਰਾਤ ਦੇ ਦੀਵਾਨਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੁਝਾਰ ਸਿੰਘ, ਭਾਈ ਪਿੰਦਰਪਾਲ ਸਿੰਘ ਮਰਦਾਨੇ ਕੇ, ਭਾਈ ਬਲਜਿੰਦਰ ਸਿੰਘ ਅਤੇ ਬਾਬਾ ਪਿਆਰਾ ਸਿੰਘ ਸਿਰਥਲੇ ਵਾਲਿਆਂ ਨੇ ਕਥਾ-ਕੀਰਤਨ ਦੁਆਰਾ ਹਾਜ਼ਰੀ ਭਰੀ | ਜਿੰਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਵਾਲਿਆਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਨੰਬਰਦਾਰ ਜਸਵੀਰ ਸਿੰਘ ਸਿੱਧੂ ਅਤੇ ਗੁਰਮੀਤ ਸਿੰਘ ਪੱਪੂ ਨੇ ਦੱਸਿਆ ਕਿ ਭਲਕੇ 4 ਦਸੰਬਰ ਨੂੰ ਤੀਜੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਇਸ ਮੌਕੇ ਆਰਤੀ ਕੀਰਤਨ ਬਾਬਾ ਭਾਗ ਸਿੰਘ ਨਾਨਕਸਰ ਵਾਲੇ ਕਰਨਗੇ ਅਤੇ ਦਿਨ ਦੇ ਦੀਵਾਨਾਂ 'ਚ ਕਵੀਸ਼ਰ ਪੰਡਤ ਸੋਮਨਾਥ ਦਾ ਜੱਥਾ ਹਾਜ਼ਰੀ ਭਰੇਗਾ | ਰਾਤ ਦੇ ਦੀਵਾਨਾਂ ਵਿਚ ਬਾਬਾ ਰਜ਼ਨੀਸ਼ ਸਿੰਘ ਨੱਥੂ ਮਾਜ਼ਰੇ ਵਾਲੇ ਅਤੇ ਸੰਤ ਬਾਬਾ ਉਂਕਾਰ ਸਿੰਘ ਬੇਰ ਖੁਰਦ ਵਾਲੇ ਸਿੱਧੀਆਂ ਧਾਰਨਾ ਰਾਹੀਂ ਕੀਰਤਨ ਕਰਨਗੇ | ਇਸ ਮੌਕੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ, ਪ੍ਰਧਾਨ ਚੰਦ ਸਿੰਘ ਸਿੱਧੂ, ਪ੍ਰੀਤਮ ਸਿੰਘ ਖਹਿਰਾ ਮੀਤ ਪ੍ਰਧਾਨ, ਅਵਤਾਰ ਸਿੰਘ ਦਿੱਲੀ, ਅਜੀਤ ਸਿੰਘ ਕੈਨੇਡਾ, ਧੰਨਾ ਸਿੰਘ, ਪਰਮਜੀਤ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਰਾਜਵੀਰ ਸਿੰਘ ਰਾਜਾ ਧਾਲੀਵਾਲ, ਰਾਜ ਕੁਮਾਰ ਰਾਜੂ, ਰਣਜੀਤ ਸਿੰਘ ਬੱਬੂ ਸਾਬਕਾ ਸਰਪੰਚ, ਬਲਦੇਵ ਸਿੰਘ ਧਾਲੀਵਾਲ, ਦਲਜੀਤ ਸਿੰਘ ਧਾਲੀਵਾਲ, ਕਰਮਜੀਤ ਸਿੰਘ ਕੱਕੂ, ਸੁਖਦੇਵ ਸਿੰਘ ਬਿੱਲੂ, ਸੁਖਦੇਵ ਸਿੰਘ ਘੋਨਾ, ਜਗਰੂਪ ਸਿੰਘ ਖਹਿਰਾ, ਅਵਤਾਰ ਸਿੰਘ ਸਿੱਧੂ, ਗੁਰਮੀਤ ਸਿੰਘ ਪੱਪੂ, ਉਰਮਲ ਸਿੰਘ ਸਿੱਧੂ, ਪ੍ਰਧਾਨ ਬਲਵੰਤ ਸਿੰਘ ਸਿੱਧੂ, ਪ੍ਰਧਾਨ ਬੇਅੰਤ ਸਿੰਘ ਡਰਾਈਵਰ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਫੌਜੀ ਹਰਵਿੰਦਰ ਸਿੰਘ, ਜਸਵੰਤ ਸਿੰਘ ਖਹਿਰਾ, ਬਲਵੀਰ ਸਿੰਘ ਲੱਖਾ, ਫੌਜੀ ਸੁਰਜੀਤ ਸਿੰਘ ਧਾਲੀਵਾਲ, ਸਰਬਜੀਤ ਸਿੰਘ ਖਹਿਰਾ, ਜਥੇਦਾਰ ਅਜਮੇਰ ਸਿੰਘ, ਹਰਚੰਦ ਸਿੰਘ ਗਰੇਵਾਲ, ਅਮਰਜੀਤ ਸਿੰਘ ਸੋਨੀ, ਸੂਬੇਦਾਰ ਬਲਦੇਵ ਸਿੰਘ, ਫੌਜੀ ਪ੍ਰੀਤਮ ਸਿੰਘ, ਭਾਈ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਗੁਰਮੁਖ ਸਿੰਘ ਖਹਿਰਾ, ਜਗਦੀਸ਼ ਸਿੰਘ ਨਿੱਕਾ ਆਦਿ ਹਾਜ਼ਰ ਸਨ |