27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬ੍ਰਹਮਪੁਰ ਸਕੂਲ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ

ਅਜੀਤ ਡੈਸਕ 21-12-2025
ਲੋਹਟਬੱਦੀ, 20 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਬ੍ਰਹਮਪੁਰ ਵਿਖੇ ਚੌਥੀ ਮੈਗਾ ਮਾਪੇ-ਅਧਿਆਪਕ ਮਿਲਣੀ ਮੁੱਖ ਅਧਿਆਪਕਾ ਜਸਪਾਲ ਕੌਰ ਧਾਲੀਵਾਲ ਦੀ ਅਗਵਾਈ ਵਿਚ ਕਰਵਾਈ ਗਈ | ਇਸ ਮੀਟਿੰਗ ਵਿਚ ਅੰਮਿ੍ਤਪਾਲ ਸਿੰਘ ਬੜੂੰਦੀ ਨੋਡਲ ਕੋਆਰਡੀਨੇਟਰ ਸਿੱਖਿਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਪੰਚਾਇਤ ਮੈਂਬਰਾਂ ਨੇ ਮੀਟਿੰਗ ਵਿਚ ਭਾਗ ਲਿਆ | ਮਿਲਣੀ ਸਮੇਂ ਕੰਵਲਜੀਤ ਕੌਰ, ਲਖਵੰਤ ਕੌਰ, ਮਿਸ ਅਨੁਰਾਧਾ, ਕਮਲਜੀਤ ਕੌਰ , ਜਸਪ੍ਰੀਤ ਸਿੰਘ ਡਾਂਗੋਂ, ਪੀ.ਟੀ.ਏ ਅਧਿਆਪਕ ਕਿਰਨਦੀਪ ਕੌਰ ਅਤੇ ਯਾਸਮੀਨ ਮੌਜੂਦ ਸਨ | ਇਸ ਦੌਰਾਨ ਮਾਪਿਆਂ ਦਾ ਬੀ.ਪੀ. ਵੀ ਚੈੱਕ ਕੀਤਾ ਗਿਆ | ਵਿੱਦਿਅਕ ਗਤੀਵਿਧੀਆਂ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ |
ਪਿਛਲੀ ਖ਼ਬਰ ਯੂਨੀਰਾਈਜ਼ ਵਰਲਡ ਸਕੂਲ ਵਲੋਂ ਅੰਤਰਰਾਸ਼ਟਰੀ ਇਕਜੁਟਤਾ ਦਿਵਸ ਮੌਕੇ ਲੋੜਵੰਦਾਂ ਨੂੰ ਕੱਪੜੇ ਦਾਨ ਅਗਲੀ ਖ਼ਬਰ ਨਗਰ ਗਿੱਦੜਵਿੰਡੀ ਦੇ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲੇ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।