30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਾਬਕਾ ਸਰਪੰਚ ਜਗਜੀਤ ਸਿੰਘ ਬੜਿੰਗ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 23-12-2025
ਰਾਏਕੋਟ, 22 ਦਸੰਬਰ (ਸੁਸ਼ੀਲ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਭੈਣੀ ਬੜਿੰਗਾਂ ਦੇ ਸਾਬਕਾ ਸਰਪੰਚ ਸ. ਜਗਜੀਤ ਸਿੰਘ ਬੜਿੰਗ (ਜੱਗਾ ਸਰਪੰਚ) ਦਾ ਬੀਤੀ 17 ਦਸੰਬਰ ਨੂੰ ਅਚਾਨਕ ਦਿਹਾਂਤ ਹੋ ਗਿਆ | ਉਹ 62 ਵਰਿ੍ਹਆਂ ਦੇ ਸਨ | ਉਨ੍ਹਾਂ ਦੀ ਇਸ ਬੇਵਕਤੀ ਮੌਤ 'ਤੇ ਹਲਕੇ ਦੇ ਕਾਂਗਰਸੀ ਆਗੂਆਂ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸਵ: ਜਗਜੀਤ ਸਿੰਘ ਬੜਿੰਗ ਸਾਬਕਾ ਵਿਧਾਇਕ ਸਵ: ਹਰਮੋਹਿੰਦਰ ਸਿੰਘ ਦੇ ਕਰੀਬੀਆਂ ਵਿਚੋਂ ਇਕ ਸਨ | ਉਨ੍ਹਾਂ ਦੇ ਇਸ ਬੇਵਕਤੀ ਅਕਾਲ ਚਲਾਣੇ ਤੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਤਲਵੰਡੀ, ਡਾ. ਟੀ.ਪੀ ਸਿੰਘ, ਡਾਕਟਰ ਸੁਖਦੀਪ ਸਿੰਘ ਢਿੱਲੋਂ, ਜਗਤਾਰ ਸਿੰਘ ਬੜਿੰਗ, ਠੇਕੇਦਾਰ ਬਾਵਾ ਸਿੰਘ ਗਿੱਲ, ਸਾਬਕਾ ਕੌਂਸਲਰ ਬਲਬੀਰ ਸਿੰਘ, ਕਿ੍ਸ਼ਨ ਕੁਮਾਰ ਮਿੱਤਲ, ਦਰਸ਼ਨ ਸਿੰਘ ਲੱਖਾ, ਜਗਰੂਪ ਸਿੰਘ ਲੱਖਾ, ਡਾਕਟਰ ਚਰਨ ਸਿੰਘ, ਜਸਵੰਤ ਸਿੰਘ ਪੱਪੂ ਜਗਜੀਤ ਸਿੰਘ ਬਸਰਾਵਾਂ, ਭਜਨ ਸਿੰਘ, ਠੇਕੇਦਾਰ ਧਰਮਪਾਲ ਕਾਕਾ ਨੇ ਬੜਿੰਗ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਗਰਾਮ ਪੰਚਾਇਤ ਛਪਾਰ ਵਲੋਂ ਕੂੜਾ ਚੁੱਕਣ ਲਈ ਵਿਸ਼ੇਸ਼ ਗੱਡੀ ਦਾ ਪ੍ਰਬੰਧ ਅਗਲੀ ਖ਼ਬਰ ਡੇਰਾ ਬਾਬਾ ਲਾਭ ਸਿੰਘ ਬੱਸੀਆਂ ਵਿਖੇ ਸਾਲਾਨਾ ਸਮਾਗਮ ਤੇ ਲੜਕੀਆਂ ਦੇ ਸਮੂਹਿਕ ਵਿਆਹ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।