27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜੀ.ਐੱਚ.ਜੀ. ਰਕਬਾ ਸਕੂਲ ਵਿਦਿਆਰਥੀਆਂ ਵਲੋਂ ਸ਼ਹੀਦੀ ਸਭਾ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 24-12-2025
ਮੁੱਲਾਂਪੁਰ-ਦਾਖਾ, 23 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਮਾਡਲ ਸਕੂਲ ਰਕਬਾ (ਲੁਧਿ:) ਵਿਖੇ ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦਾਂ­, ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ, ਗੜ੍ਹੀ ਚਮਕੌਰ ਜੰਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਦਿਆਰਥੀਆਂ ਵਲੋਂ ਸਕੂਲ ਪਿ੍ੰਸੀਪਲ, ਅਧਿਆਪਕਾਂ ਨਾਲ ਰਲ ਕੇ ਧਾਰਮਿਕ ਸਮਾਗਮ ਉਪਰੰਤ ਪਿੰਡ ਰਕਬਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਸਮੇਂ ਜੀ.ਐੱਚ.ਜੀ. ਪਬਲਿਕ ਸਕੂਲ ਰਕਬਾ ਦੇ ਵਿਦਿਆਰਥੀਆਂ ਵਲੋਂ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਨਾਲ ਸੁਸ਼ੋਭਿਤ ਕੀਤਾ ਗਿਆ | ਖ਼ਾਲਸਾਈ ਪਹਿਰਾਵੇ ਵਿਚ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਕੂਲ ਵਿਦਿਆਰਥੀ ਕਰ ਰਹੇ ਸਨ | ਨਗਰ ਕੀਰਤਨ ਦਾ ਪਿੰਡ ਦੇ ਵੱਖੋ-ਵੱਖ ਪੜਾਵਾਂ 'ਤੇ ਨਿੱਘਾ ਸਵਾਗਤ ਹੋਇਆ | ਸਕੂਲ ਦੇ ਵਿਦਿਆਰਥੀਆਂ ਦੀ ਗੱਤਕਾ ਟੀਮ ਵਲੋਂ ਕੀਤੇ ਗਏ ਖ਼ਾਲਸਾਈ ਕਰਤੱਵ ਨਗਰ ਕੀਰਤਨ ਦੀ ਸ਼ੋਭਾ ਹੋਰ ਵਧਾ ਰਹੇ ਸਨ | ਮਾ: ਦਰਸ਼ਨ ਸਿੰਘ ਵਲੋਂ ਆਪਣੇ ਸਕੂਲ ਦੇ ਬੱਚਿਆਂ ਨੂੰ ਪ੍ਰੇਰਿਆ ਕਿ ਸ਼ਹੀਦੀ ਦਿਹਾੜਿਆਂ 'ਚ ਸਾਦਾ ਭੋਜਨ ਕਰਕੇ ਸਵੇਰ-ਸ਼ਾਮ ਵੱਧ ਤੋਂ ਵੱਧ ਸਮਾਂ ਨਿੱਤਨੇਮ ਲਈ ਦਿੱਤਾ ਜਾਵੇ | ਪਿ੍ੰਸੀਪਲ ਮੈਡਮ ਸੁਖਜੀਤ ਕੌਰ ਸਿੱਧੂ ਦੀ ਨਜ਼ਰਸਾਨੀ ਹੇਠ ਵਿਦਿਆਰਥੀਆਂ ਵਲੋਂ ਵੱਖੋ-ਵੱਖ ਜਥਿਆਂ ਦੇ ਰੂਪ 'ਚ ਨਗਰ ਕੀਰਤਨ ਦੇ ਪੜਾਵਾਂ ਉੱਪਰ ਸੰਗਤ ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ, ਮਾਤਾ ਗੁਜਰ ਕੌਰ, ਹੋਰ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਕਵੀਸ਼ਰੀ, ਵਾਰਾਂ, ਕਵਿਤਾਵਾਂ ਸੁਣਾਈਆਂ ਗਈਆਂ | ਗੁਰੂ ਹਰਿਗੋਬਿੰਦ ਪਬਲਿਕ ਮਾਡਲ ਸਕੂਲ ਰਕਬਾ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਪੋਹ ਦੇ ਮਹੀਨੇ ਸਕੂਲ ਕੈਂਪਸ ਅੰਦਰ ਧਾਰਮਿਕ ਸਮਾਰੋਹ ਦੇ ਨਾਲ ਨਗਰ ਕੀਰਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ ਸਿੱਖੀ ਜ਼ਜ਼ਬਾ ਬਣਾਈ ਰੱਖਣ ਲਈ ਸਕੂਲ ਪ੍ਰਬੰਧਕਾਂ ਦਾ ਸ਼ਲਾਘਾਯੋਗ ਉਪਰਾਲਾ ਹੈ |

ਪਿਛਲੀ ਖ਼ਬਰ ਇੰਪਲਾਈਜ਼ ਫੈੱਡਰੇਸ਼ਨ ਵਲੋਂ ਸਾਲ 2026 ਦਾ ਕਲੰਡਰ ਜਾਰੀ ਅਗਲੀ ਖ਼ਬਰ ਬੇਟ ਇਲਾਕੇ ਦੇ ਤਿੰਨ ਪਿੰਡਾਂ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਕਰਕੇ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।