26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਵਿਦਿਆਰਥਣਾਂ ਨੈਤਿਕ ਸਿੱਖਿਆ ਇਮਤਿਹਾਨ 'ਚ ਮੋਹਰੀ ਬਣੀਆਂ

ਅਜੀਤ ਡੈਸਕ 24-12-2025
ਮੁੱਲਾਂਪੁਰ-ਦਾਖਾ, 23 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪਿਛਲੇ ਸਮੇਂ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ ਗਿਆ | ਇਸ ਪ੍ਰੀਖਿਆ ਵਿਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀਆਂ ਨੇ ਚੰਗੀ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜੂਨੀਅਰ ਵਰਗ ਵਿਚ ਚੌਥੀ ਜਮਾਤ ਵਿਦਿਆਰਥਣ ਤਿਰਮਾਨ ਕੌਰ, ਦੂਸਰਾ ਗਰੁੱਪ ਅੱਠਵੀਂ ਜਮਾਤ ਵਿਦਿਆਰਥਣ ਤੇਜਵੀਰ ਕੌਰ ਅਤੇ ਸੀਨੀਅਰ ਵਰਗ ਵਿਚ ਜਸਕਰਨਦੀਪ ਕੌਰ ਪਹਿਲਾ ਸਥਾਨ ਲਿਆ | ਅੱਵਲ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਟਰਾਫ਼ੀ ਦੇਣ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰ ਇੰਦਰਮੀਤ ਸਿੰਘ ਅਤੇ ਸੁਖਪਾਲ ਸਿੰਘ ਦੇ ਨਾਲ ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਮੌਜੂਦ ਰਹੇ | ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ: ਰਾਜਪਾਲ ਸਿੰਘ, ਸਕੱਤਰ ਚਰਨਜੀਤ ਸਿੰਘ ਗਹੌਰ ਵਲੋਂ ਇਸ ਨੈਤਕਿ ਪ੍ਰੀਖਿਆ ਦੀਆਂ ਮੋਹਰੀ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਨਾਲ ਜੋੜਨਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਸ਼ਲਾਘਾਯੋਗ ਉਪਰਾਲਾ ਹੈ | ਇਥੇ ਵਰਨਣਯੋਗ ਹੈ ਕਿ ਸੀ.ਬੀ.ਐੱਸ.ਈ ਬੋਰਡ ਦੇ ਇਲਾਕੇ ਵਿੱਚ ਸਭ ਨਾਲੋਂ ਪੁਰਾਣੇ ਗੁਰੂ ਨਾਨਕ ਸਕੂਲ ਦਾ ਨਤੀਜਾ ਜਿੱਥੇ ਹਮੇਸ਼ਾ ਸ਼ਾਨਦਾਰ ਰਿਹਾ, ਉਥੇ ਵਿਦਿਆਰਥੀਆਂ ਦੀ ਖੇਡਾਂ, ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਢੇਰ ਸਾਰੀਆਂ
ਪਿਛਲੀ ਖ਼ਬਰ ਸੁਤੰਤਰਤਾ ਸੰਗਰਾਮੀ ਸ: ਬੰਤ ਸਿੰਘ ਸਰਕਾਰੀ ਮਿਡਲ ਸਕੂਲ ਸੇਖੂਪੁਰਾ ਦੇ ਸਟਾਫ਼ ਨੂੰ ਦਾਨੀ ਪਰਿਵਾਰਾਂ ਨੇ ਭੇਟ ਕੀਤੀ ਨਕਦ... ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਕੀਰਤਨ ਦਰਬਾਰ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।