25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜਗਰਾਉਂ ਦੇ ਵਪਾਰੀਆਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਅਮਰਗੜ੍ਹ ਤੋਂ ਲੱਖਾਂ ਰੁਪਏ ਦਾ ਸੋਨਾ ਚੋਰੀ ਕਰਨ ਵਾਲਾ ਦਬੋਚਿਆ ਅਮਰਗੜ੍ਹ (ਮਲੇਰਕੋਟਲਾ) ਤੋਂ ਸੋਨਾ ਚੋਰੀ ਕਰਕੇ ਜਗਰਾਉਂ ਆਇਆ ਸੀ ਵੇਚਣ

ਅਜੀਤ ਡੈਸਕ 24-12-2025
ਜਗਰਾਉਂ, 23 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸ਼ੋਸ਼ਲ ਮੀਡੀਆ ਨੂੰ ਜੇਕਰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਸਦੇ ਚੰਗੇ ਨਤੀਜੇ ਵੀ ਸਾਹਮਣੇ ਆ ਸਕਦੇ ਹਨ | ਖ਼ਬਰ ਜਗਰਾਉ ਤੋਂ ਹੈ ਜਿੱਥੇ ਸ਼ੋਸ਼ਲ ਮੀਡੀਆ ਨੇ ਸਾਰਥਿਕ ਰੋਲ ਨਿਭਾਉਂਦਿਆਂ ਮਲੇਰਕੋਟਲੇ ਨੇੜੇ ਕਸਬਾ ਅਮਰਗੜ੍ਹ 'ਚ ਸੁਨਿਆਰੇ ਦੀ ਦੁਕਾਨ ਤੋਂ ਸੋਨਾ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ | ਤੁਹਾਨੂੰ ਦੱਸ ਦਈਏ ਮਲੇਰਕੋਟਲਾ ਜ਼ਿਲ੍ਹੇ ਦੇ ਹਲਕਾ ਅਮਰਗੜ੍ਹ 'ਚ ਬੀਤੇ ਕੱਲ੍ਹ ਵਰਮਾ ਜਿਊਲਰਜ਼ ਤੋਂ ਚੋਰ ਇਕ ਸੋਨੇ ਦੀ ਚੈਨੀ ਅਤੇ ਵਾਲੀਆਂ (ਕੁੱਲ 3 ਤੋਲੇ ਸੋਨਾ) ਚੋਰੀ ਕਰਕੇ ਭੱਜਿਆ ਸੀ ਤੇ ਇਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਰਾਹੀਂ ਜਗਰਾਉਂ ਦੇ ਸੋਨਾ ਵਪਾਰੀਆਂ ਤੱਕ ਪੁੱਜ ਜਾਂਦੀ ਹੈ ਤੇ ਜਦੋਂ ਚੋਰ ਆਪਣਾ ਚੋਰੀ ਕੀਤਾ ਸੋਨਾ ਜਗਰਾਉਂ ਵੇਚਣ ਆਉਂਦਾ ਹੈ ਤਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਸ਼ਨਾਖ਼ਤ ਹੋ ਜਾਂਦੀ ਹੈ | ਇਹ ਘਟਨਾਕ੍ਰਮ ਉਸ ਵੇਲੇ ਵਾਪਰਿਆ ਜਦੋਂ ਅੱਜ ਸਵੇਰੇ ਜਗਰਾਉਂ ਦੇ ਵਿਚ ਇਕ ਨੌਜਵਾਨ ਜੋ ਕਿ ਆਪਣੇ ਆਪ ਨੂੰ ਸਹਾਰਨਪੁਰ ਦਾ ਰਹਿਣ ਵਾਲਾ ਦੱਸਦਾ ਸੀ ਤੇ ਜਗਰਾਉਂ ਸ਼ਹਿਰ ਵਿਚ ਲੰਘਦਿਆਂ ਇਕ ਸੁਨਿਆਰੇ ਸ਼ਿਵਮ ਟੰਡਨ ਨੇ ਉਸ ਚੋਰ ਨੂੰ ਪਹਿਚਾਣ ਲਿਆ ਤੇ ਉਸਨੇ ਦੂਸਰੇ ਸਨਿਆਰੇ ਦੀ ਦੁਕਾਨ 'ਤੇ ਜਾ ਕੇ ਅਮਰਗੜ੍ਹ ਵਿਖੇ ਵਾਪਰੀ ਚੋਰੀ ਦੀ ਘਟਨਾ ਸਾਂਝੀ ਕੀਤੀ ਤਾਂ ਉਨ੍ਹਾਂ ਸ਼ੱਕੀ ਚੋਰ ਨੂੰ ਕਾਬੂ ਕਰਕੇ ਜਗਰਾਉਂ ਦੇ ਸਿਟੀ ਥਾਣਾ ਪੁਲਿਸ ਨੂੰ ਸੌਂਪ ਦਿੱਤਾ | ਸੋਨਾ ਚੋਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਹੋਣ ਦੀ ਸੂਚਨਾ ਮਿਲਦਿਆਂ ਹੀ ਅਮਰਗੜ੍ਹ ਦੇ ਵਰਮਾ ਜਿਊਲਰਜ਼ ਦੇ ਮਾਲਕ ਰਾਜੇਸ ਕੁਮਾਰ ਸ਼ੈਲੀ ਜਗਰਾਉਂ ਦੇ ਥਾਣਾ ਸਿਟੀ ਵਿਚ ਪਹੁੰਚ ਗਏ ਜਿੱਥੇ ਉਨ੍ਹਾਂ ਸਾਰੀ ਜਾਣਕਾਰੀ ਦਿੱਤੀ ਤੇ ਜਗਰਾਉਂ ਦੇ ਸੋਨਾ ਵਪਾਰੀਆਂ ਦਾ ਧੰਨਵਾਦ ਵੀ ਕੀਤਾ | ਥਾਣਾ ਸਿਟੀ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸੋਨਾ ਵਪਾਰੀਆਂ ਵਲੋਂ ਇਕ ਚੋਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਸਪੁਰਦ ਕੀਤਾ ਹੈ | ਉਨ੍ਹਾਂ ਅਮਰਗੜ੍ਹ ਨਾਲ ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ, ਜੋ ਵੀ ਕਾਰਵਾਈ ਸਬੰਧਤ ਥਾਣੇ ਵਲੋਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬੂਥ ਪੱਧਰ 'ਤੇ ਮਜ਼ਬੂਤ ਹੋਇਆ-ਦਿਉਲ, ਛੀਨਾ ਅਗਲੀ ਖ਼ਬਰ ਇਯਾਲੀ ਦੀ ਅਗਵਾਈ ਹੇਠ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।