28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਏ.ਡੀ.ਐੱਫ. ਸਰਕਲ ਜਗਰਾਉਂ ਨੇ 7ਵਾਂ ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 26-12-2025
ਜਗਰਾਉਂ, 25 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਏ.ਡੀ.ਐੱਫ ਸਰਕਲ ਜਗਰਾਉਂ ਦੇ ਪ੍ਰਧਾਨ ਪੰਚ ਅਮਨਦੀਪ ਸਿੰਘ ਦੇਹੜਕਾ ਵਲੋਂ ਆਪਣੇ ਜਨਮ ਦਿਨ ਦੀ ਖੁਸ਼ੀ 'ਚ 7ਵਾਂ ਖ਼ੂਨਦਾਨ ਕੈਂਪ ਲਗਾਇਆ | ਇਸ ਕੈਂਪ 'ਚ ਨਿਊ ਕੋਕਲਾ ਬਲੱਡ ਬੈਂਕ ਜਗਰਾਉਂ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਏ.ਡੀ.ਐੱਫ. ਦੇ ਕੌਮੀ ਪ੍ਰਧਾਨ ਸੰਜੀਵ ਖਾਨ ਨੇ ਕਿਹਾ ਕਿ ਸਾਡੀ ਟੀਮ ਲੋਕਾਂ ਦੀ ਭਲਾਈ ਲਈ ਸਮੇਂ-ਸਮੇਂ 'ਤੇ ਅਜਿਹੇ ਕਾਰਜ ਕਰਦੀ ਰਹਿੰਦੀ ਹੈ | ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਯੂਥ ਕਾਂਗਰਸੀ ਆਗੂ ਮਨੀ ਗਰਗ, ਸੁਖਵਿੰਦਰ ਸਿੰਘ ਸਿੱਧੂ ਨੇ ਵੀ ਏ.ਡੀ.ਐੱਫ. ਸਰਕਲ ਜਗਰਾਉਂ ਦੀ ਟੀਮ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਖ਼ੂਨਦਾਨੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ | ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਦੇਹੜਕਾ ਨੇ ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ | ਕੈਂਪ ਦੌਰਾਨ 25 ਖ਼ੂਨਦਾਨੀਆਂ ਦੇ ਖ਼ੂਨਦਾਨ ਕੀਤਾ | ਇਸ ਮੌਕੇ ਵਾਈਸ ਪ੍ਰਧਾਨ ਦਲਜੀਤ ਸਿੰਘ, ਗੁਰਵਿੰਦਰ ਸਿੰਘ, ਪਿ੍ਤਪਾਲ ਸਿੰਘ, ਗੁਰਜੰਟ ਸਿੰਘ, ਰਣਜੀਤ ਸਿੰਘ, ਲਵਪ੍ਰੀਤ ਸਿੰਘ ਹਲਵਾਰਾ, ਡਾ: ਦਿਵਾਂਸ਼ੂ ਗੁਪਤਾ, ਬੰਟੀ ਡੱਲਾ, ਪਰਮਵੀਰ ਸਿੰਘ ਜਗਰਾਉਂ, ਮਨੀ ਹੰਬੜਾਂ, ਧਰਮਿੰਦਰ ਸਿੰਘ ਚੀਮਨਾ, ਜੱਸਾ ਪੋਨਾ, ਗੁਰਚਰਨਪ੍ਰੀਤ ਸਿੰਘ ਦੇਹੜਕਾ, ਹਰੀਸ਼ ਸਿੰਘ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਝੋਰੜਾਂ ਦੀ ਪੰਚਾਇਤੀ ਜ਼ਮੀਨ 'ਤੇ ਗਰਿੱਡ ਲਗਾਉਣ ਦਾ ਮਾਮਲਾ ਦਿਨੋਂ-ਦਿਨ ਉਲਝਣ ਲੱਗਿਆ ਅਗਲੀ ਖ਼ਬਰ ਗੁੱਜਰਵਾਲ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।