28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੈਡੀਸੇਫ਼ ਹਸਪਤਾਲ ਹੰਬੜਾਂ ਵਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ

ਅਜੀਤ ਡੈਸਕ 26-12-2025
ਹੰਬੜਾਂ, 25 ਦਸੰਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਮੁੱਲਾਂਪੁਰ ਰੋਡ 'ਤੇ ਸਥਿਤ ਮੈਡੀਸੇਫ਼ ਹਸਪਤਾਲ ਵਲੋਂ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਹੁੰਚੇ ਮਰੀਜ਼ਾਂ ਦੀ ਮੁਫਤ ਵਿਚ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ ਵਿਚ ਹੀ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ 109 ਲੋੜਵੰਦ ਮਰੀਜ਼ਾਂ ਵਲੋਂ ਇਸ ਕੈਂਪ ਤੋਂ ਲਾਹਾ ਲਿਆ ਗਿਆ | ਇਸ ਮੌਕੇ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ ਕਰਨ ਲਈ ਵਰਤਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਸਮੇਂ ਡਾ. ਈਸ਼ਾਨ ਮਿੱਤਲ, ਡਾ. ਅਨਮੋਲ ਕੌਰ ਗਰੇਵਾਲ, ਮੈਨੇਜਰ ਹਰਪਾਲ ਸਿੰਘ, ਅਰਸ਼ਦੀਪ ਸਿੰਘ ਲੈਬ ਇੰਚਾਰਜ, ਕੈਪਟਨ ਸੋਹਣ ਸਿੰਘ ਡਾਇਰੈਕਟਰ ਮੈਡੀਸੇਫ਼ ਹਸਪਤਾਲ, ਅਰਸ਼ਦੀਪ ਸਿੰਘ ਫਾਰਮੇਸੀ ਇੰਚਾਰਜ, ਸਟਾਫ਼ ਨਰਸ ਪ੍ਰਭਦੀਪ ਕੌਰ ਤੇ ਹੋਰ ਸਮੂਹ ਹਸਪਤਾਲ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਤੇ ਡਿਕਸੀ ਢਾਬਾ ਵਲੋਂ ਦੁੱਧ ਦੇ ਲੰਗਰ ਲਗਾਏ ਅਗਲੀ ਖ਼ਬਰ ਹਲਕਾ ਦਾਖਾ ਦੇ ਲੋਕ ਵਿਧਾਇਕ ਇਯਾਲੀ ਨਾਲ ਹਨ-ਸਾਬਕਾ ਸਰਪੰਚ ਸੋਹੀਆ/ਕਾਕਾ ਪੱਬੀਆ/ਮਾ: ਚੌਂਕੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।