29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਨਿਗਮ ਅਧੀਨ ਪਿੰਡ ਲਿਆਉਣ ਵਾਲੀ ਤਜਵੀਜ਼ 'ਤੇ ਵਿਚਾਰ ਹੋਵੇ-ਇਯਾਲੀ

ਅਜੀਤ ਡੈਸਕ 31-12-2025
ਮੁੱਲਾਂਪੁਰ-ਦਾਖਾ, 30 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ 'ਚ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਵਲੋਂ ਨਗਰ ਨਿਗਮ ਲੁਧਿਆਣਾ ਦੇ ਉਸ ਨੋਟੀਫਿਕੇਸ਼ਨ ਬਾਰੇ ਆਪਣਾ ਪੱਖ ਪੇਸ਼ ਕੀਤਾ, ਜਿਸ ਵਿਚ 110 ਪਿੰਡਾਂ ਨੂੰ ਲੁਧਿਆਣਾ ਕਾਰਪੋਰੇਸ਼ਨ ਹੇਠ ਲਿਆਉਣ ਦਾ ਪਿੰਡਾਂ ਦੇ ਲੋਕਾਂ, ਗ੍ਰਾਮ ਪੰਚਾਇਤਾਂ ਵਲੋਂ ਵਿਰੋਧ ਹੋਣ ਲੱਗ ਪਿਆ | ਮਨਪ੍ਰੀਤ ਸਿੰਘ ਮਾਨਯੋਗ ਸਪੀਕਰ ਨੂੰ ਦੱਸਿਆ ਕਿ ਇਯਾਲੀ ਖੁਰਦ/ਇਯਾਲੀ ਕਲਾਂ ਸਮੇਤ ਸ਼ਹਿਰ ਦੀ ਹਦੂਦ ਦਾ ਹਿੱਸਾ ਕਾਫੀ ਪਿੰਡ ਨਗਰ ਨਿਗਮ ਲੁਧਿਆਣਾ ਅਧੀਨ ਆ ਸਕਦੇ ਹਨ, ਪ੍ਰੰਤੂ ਭਨੋਹੜ, ਹਸਨਪੁਰ, ਦਾਖਾ, ਪਮਾਲ, ਪਮਾਲੀ, ਰੁੜਕਾ, ਖੰਡੂਰ, ਬੀਹਲਾ ਦੂਰ ਵਾਲੇ ਪਿੰਡਾਂ ਨੂੰ ਨਗਰ ਨਿਗਮ ਹੇਠ ਲਿਆਉਣਾ ਉਚਿਤ ਨਹੀਂ | ਉਨ੍ਹਾਂ ਕਿਹਾ ਕਿ ਪਿੰਡਾਂ ਦਾ ਸ਼ਹਿਰਾਂ ਨਾਲੋਂ ਵੱਖਰੇ ਰਹਿਣ-ਸਹਿਣ, ਪੀੜ੍ਹੀ-ਦਰ ਪੀੜ੍ਹੀ ਪਰਿਵਾਰਕ ਸਾਂਝਾਂ ਨੂੰ ਖਤਮ ਹੋਣ ਤੋਂ ਰੋਕਿਆ ਜਾਵੇ |
ਪਿਛਲੀ ਖ਼ਬਰ ਹਲਕਾ ਦਾਖਾ ਅਧੀਨ 16 ਤੇ ਜ਼ਿਲ੍ਹੇ ਦੇ 110 ਪਿੰਡ ਨਗਰ ਨਿਗਮ 'ਚ ਲਿਆਉਣਾ ਲੈਂਡ ਪੂਲਿੰਗ ਦਾ ਹਿੱਸਾ-ਜਸਕਰਨ ਦਿਓਲ ਅਗਲੀ ਖ਼ਬਰ ਵਿਧਾਇਕ ਸੰਗੋਵਾਲ ਦੀ ਅਗਵਾਈ 'ਚ ਹੰਬੜਾਂ ਜ਼ੋਨ ਦੇ ਪਿੰਡਾਂ 'ਚ ਵਿਕਾਸ ਕਾਰਜਾਂ ਲਈ ਵਚਨਬੱਧ ਰਹਾਂਗੀ-ਬੀਬੀ ਲਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।