28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਲੁਧਿਆਣਾ ਨਿਗਰ ਨਿਗਮ ਨਾਲ ਪਿੰਡਾਂ ਨੂੰ ਜੋੜਨ ਦਾ ਫ਼ੈਸਲਾ ਲੈਂਡ ਪੂਲਿੰਗ ਨੀਤੀ ਦਾ ਹੀ ਹਿੱਸਾ-ਈਸੇਵਾਲ/ਗੋਲੂ ਤਲਵੰਡੀ/ਹੈਪੀ ਸੈਖੂਪੁਰਾ

ਅਜੀਤ ਡੈਸਕ 31-12-2025
ਚੌਂਕੀਮਾਨ, 30 ਦਸੰਬਰ (ਤੇਜਿੰਦਰ ਸਿੰਘ ਚੱਢਾ)-ਯੂਥ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ, ਪ੍ਰਧਾਨ ਜਗਜੀਤ ਸਿੰਘ ਗੋਲੂ ਤਲਵੰਡੀ ਤੇ ਅਮਰੀਕ ਸਿੰਘ ਹੈਪੀ ਸੇਖੂਪੁਰਾ ਡੁਬਈ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਲੁਧਿਆਣਾ ਨਗਰ ਨਿਗਮ 110 ਦੇ ਕਰੀਬ ਪਿੰਡਾਂ ਨੂੰ ਆਪਣੇ ਨਾਲ ਜੋੜਨ ਦਾ ਕੀਤਾ ਫ਼ੈਸਲਾ ਨਿੰਦਣਯੋਗ ਹੈ ਤੇ ਇਸ ਰਾਹੀਂ ਪਿੰਡਾਂ ਦੀ ਉਪਜਾਊ ਜ਼ਮੀਨ ਨੂੰ ਕਾਰਪੋਰੇਟ ਘਰਾਣਿਆ ਦੇ ਹਵਾਲੇ ਕੀਤਾ ਜਾਵੇਗਾ ਤੇ ਇਹ ਫ਼ੈਸਲਾ ਲੈਂਡ ਪੂਲਿੰਗ ਨੀਤੀ ਨੂੰ ਦੁਬਾਰਾ ਤੋਂ ਲਾਗੂ ਕਰਨ ਹਿੱਤ ਲਿਆ ਗਿਆ ਹੈ ਤੇ ਕਾਂਗਰਸ ਪਾਰਟੀ ਲੋਕ ਮਾਰੂ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਜੰਗ ਲੜੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ 110 ਦੇ ਕਰੀਬ ਪਿੰਡਾਂ ਨੂੰ ਲੁਧਿਆਣਾ ਨਗਰ ਨਿਗਮ ਨਾਲ ਜੋੜਨ ਨਹੀਂ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਕਾਮਰੇਡ ਭਰਾਵਾਂ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਵੱਧ ਰਹੀ ਠੰਢ ਅਤੇ ਧੁੰਦ ਕਾਰਨ ਸਕੂਲਾਂ ਦਾ ਸਮਾਂ ਬਦਲਿਆ ਜਾਵੇ-ਪ੍ਰਧਾਨ ਢਿੱਲੋਂ/ਪੁੜੈਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।