27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਜਗਰਾਉਂ 'ਚ ਯੂਥ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਪੁਤਲਾ ਸਾੜਿਆ

ਅਜੀਤ ਡੈਸਕ 31-12-2025
ਜਗਰਾਉਂ, 30 ਦਸੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ 'ਚ ਅੱਜ ਯੂਥ ਕਾਂਗਰਸ ਵਲੋਂ ਸੂਬੇ ਵਿਚ ਨਿੱਤ ਵਾਪਰ ਰਹੀਆਂ ਘਟਨਾਵਾਂ ਦੇ ਰੋਸ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ | ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਸੱਦੇ 'ਤੇ ਜ਼ਿਲ੍ਹਾ ਯੂਥ ਕਾਂਗਰਸ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਲੱਕੀ ਸੰਧੂ ਦੀ ਸਰਪ੍ਰਸਤੀ ਹੇਠ ਜ਼ਿਲੇ੍ਹ ਭਰ ਤੋਂ ਇਕੱਠੇ ਹੋਏ ਯੂਥ ਕਾਂਗਰਸੀਆਂ ਨੇ ਰੋਸ ਮਾਰਚ ਕੱਢਿਆ | ਇਹ ਰੋਸ ਮਾਰਚ ਤਹਿਸੀਲ ਰੋਡ ਤੋਂ ਹੁੰਦਾ ਹੋਇਆ ਐੱਸ.ਐੱਸ.ਪੀ. ਦਫ਼ਤਰ ਨੇੜੇ ਪੁੱਜਾ | ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਵਿਚ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲੱਕੀ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਅਸੁਰੱਖਿਅਤ ਹੋ ਚੁੱਕਾ ਹੈ | ਇੱਥੇ ਨਿੱਤ ਵਾਪਰ ਰਹੀਆਂ ਘਟਨਾਵਾਂ ਕਰਕੇ ਪੰਜਾਬ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਵਿਚ ਵਿਗੜੇ ਹਾਲਾਤ ਨਾ ਸੁਧਰੇ ਤਾਂ ਯੂਥ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀ.ਜੀ.ਪੀ. ਦਫਤਰ ਦਾ ਘਿਰਾਓ ਕਰੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਸੰਧੂ, ਰਾਏਕੋਟ ਦੇ ਪ੍ਰਧਾਨ ਪ੍ਰਦੀਪ ਸਿੰਘ, ਦਾਖਾ ਤੋਂ ਪ੍ਰਧਾਨ ਤਨਵੀਰ ਗਰੇਵਾਲ ਜੋਧਾਂ, ਗੈਰੀ ਕੋਟਮਾਨਾਂ, ਖੁੱਸ਼ ਸਰਪੰਚ, ਹਨੀ ਸਰਪੰਚ, ਜਸਵਿੰਦਰ ਸਿੰਘ, ਅਨਮੋਨ ਸਿੰਘ, ਦੀਪਾ ਸਰਪੰਚ, ਚਰਨਪ੍ਰੀਤ ਸਰਪੰਚ, ਗੁਰਜੀਤ ਨੰਬਰਦਾਰ, ਜੱਗਾ ਨੰਬਰਦਾਰ, ਕੌਂਸਲਰ ਪਰਵਿੰਦਰ ਮੁੱਲਾਂਪੁਰ, ਸਨਦੀਪ ਜੋਧਾਂ, ਸੁੱਖਾ ਕਾਮਰੇਡ, ਬਲਵਿੰਦਰ ਗਰੇਵਾਲ, ਨਿਸ਼ਾਨ ਗਰੇਵਾਲ, ਰਾਜਵੀਰ ਰਾਏਕੋਟ, ਅੰਕਸ਼ਿਤ ਗਰਗ, ਗੁਰਪ੍ਰੀਤ ਸਦਰਪੁਰਾ ਆਦਿ ਯੂਥ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਂਅ ਬਦਲ ਕੇ ਰੁਜ਼ਗਾਰ ਖੋਹੇ ਜਾਣਾ ਮੰਦਭਾਗਾ-ਪ੍ਰਧਾਨ ਹੰਬੜਾਂ ਅਗਲੀ ਖ਼ਬਰ ਬੈਂਕ ਕਰਮਚਾਰੀਆਂ ਨੇ ਬੈਂਕਿੰਗ ਉਦਯੋਗ 'ਚ ਪੰਜ ਦਿਨਾਂ ਦਾ ਕੰਮ ਹਫ਼ਤਾ ਲਾਗੂ ਕਰਨ ਦੀ ਮੰਗ ਕਰਦਿਆਂ ਕੀਤਾ ਵਿਰੋਧ ਪ੍ਰਦਰਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।