27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਦਾਰਪੁਰਾ ਪਿੰਡ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਦੀ ਹੋਈ ਚੋਣ

ਅਜੀਤ ਡੈਸਕ 31-12-2025
ਸਿੱਧਵਾਂ ਬੇਟ, 30 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸਿੱਧਵਾਂ ਬੇਟ ਬਲਾਕ ਦੇ ਪਿੰਡ ਮਦਾਰਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕਾਈ ਦੀ ਚੋਣ ਜ਼ਿਲ੍ਹਾ ਵਿੱਤ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਸਰਬਸੰਮਤੀ ਨਾਲ ਪਿੰਡ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਦਲਜੀਤ ਸਿੰਘ ਨੂੰ ਪ੍ਰਧਾਨ, ਜਗਦੀਪ ਸਿੰਘ ਮੀਤ ਪ੍ਰਧਾਨ, ਸਕੱਤਰ ਹਰਜਿੰਦਰ ਸਿੰਘ, ਸਹਾਇਕ ਸਕੱਤਰ ਅਕਾਸ਼ਦੀਪ ਸਿੰਘ, ਖ਼ਜ਼ਾਨਚੀ ਚਰਨਪ੍ਰੀਤ ਸਿੰਘ ਨੂੰ ਚੁਣਿਆ ਗਿਆ | ਇਸ ਸਮੇਂ ਕਿਸਾਨ ਆਗੂਆਂ ਰਛਪਾਲ ਸਿੰਘ ਨਵਾਂ ਡੱਲਾ ਨੇ ਇਕੱਤਰ ਮਰਦ-ਅÏਰਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਬਿਜਲੀ ਸੋਧ ਐਕਟ 2025 ਲਿਆ ਕੇ ਆਮ ਲੋਕਾਂ ਤੋਂ ਬਿਜਲੀ ਵਰਤਣ ਦਾ ਹੱਕ ਖੋਹਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 29 ਕਿਰਤ ਕਾਨੂੰਨਾਂ ਦੀ ਥਾਂ ਚਾਰ ਕਿਰਤ ਕੋਡ ਲਿਆਕੇ ਮੋਦੀ ਸਰਕਾਰ ਮਜ਼ਦੂਰਾਂ ਦਾ ਗਲਾ ਘੁੱਟਣ ਜਾ ਰਹੀ ਹੈ | ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਨਿੱਜੀ ਕਰਨ ਦੇ ਹਮਲਿਆਂ ਖਿਲਾਫ਼ 16 ਜਨਵਰੀ ਨੂੰ ਲੁਧਿਆਣਾ ਡੀ.ਸੀ. ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਜਾ ਰਹੇ ਧਰਨੇ 'ਚ ਪੁੱਜਣ ਦਾ ਜ਼ੋਰਦਾਰ ਸੱਦਾ ਦਿੱਤਾ | ਇਸ ਸਮੇਂ ਬਹਾਦਰ ਸਿੰਘ ਡੱਲਾ, ਆਤਮਾ ਸਿੰਘ ਭੰਮੀਪੁਰਾ, ਕੁਲਵਿੰਦਰ ਸਿੰਘ ਡੱਲਾ, ਕਾ: ਸਰੂਪ ਸਿੰਘ ਭੰਮੀਪੁਰਾ, ਤੇਜਾ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਨਿਗਮ ਲੁਧਿ: ਅਧੀਨ ਪਿੰਡ ਲਿਆਉਣ ਵਾਲੀ ਤਜਵੀਜ਼ ਦਾ ਬੀ.ਕੇ.ਯੂ. (ਡਕੌਂਦਾ-ਹਸਨਪੁਰ) ਵਲੋਂ ਵਿਰੋਧ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।