ਬੰਗਾ, 15 ਜੂਨ (ਕੁਲਦੀਪ ਸਿੰਘ ਪਾਬਲਾ)-ਵਿਅਕਤੀਗਤ ਅਤੇ ਵਪਾਰਕ ਦੌਰ ਅੰਦਰ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਇਸ ਊਣਤਾਈ ਨੂੰ ਪੂਰੀ ਕਰਨ ਲਈ ਸਾਨੂੰ ਸਮਾਜਿਕ ਵਰਤਾਰੇ 'ਚ ਸਾਂਝ ਦੇ ਰੰਗ ਭਰਨ ਦੀ ਲੋੜ ਹੈ | ਇਹ ਪ੍ਰਗਟਾਵਾ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਭਾਈਚਾਰਕ ਸਾਂਝ ਅਤੇ ਆਪਸੀ ਤਾਲਮੇਲ ਦੇ ਮੁਦੱਈ ਨਹੀਂ ਬਣਦੇ ਉਦੋਂ ਤੱਕ ਜੀਵਨ ਦੀ ਸਾਰਥਿਕਤਾ ਲਈ ਆਸ ਨਹੀਂ ਰੱਖੀ ਜਾ ਸਕਦੀ | ਉਨ੍ਹਾਂ ਦਾ ਕਹਿਣਾ ਸੀ ਕਿ ਸਾਂਝੇ ਕਾਰਜਾਂ ਲਈ ਸਹਿਯੋਗ, ਲੋੜਵੰਦ ਵਰਗ ਦੀ ਮਦਦ ਅਤੇ ਸਮਾਜਕ ਕੁਰੀਤੀਆਂ ਖ਼ਿਲਾਫ਼ ਲਾਮਬੰਦੀ ਆਦਿ ਪੱਖਾਂ ਤੋਂ ਸਾਨੂੰ ਆਪਣੇ ਬਣਦੇ ਫ਼ਰਜ਼ ਨਿਭਾਉਣ ਲਈ ਤਤਪਰ ਰਹਿਣਾ ਚਾਹੀਦਾ ਹੈ |