20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੁਲਿਸ ਵਲੋਂ ਨਸ਼ਾ ਕਰਦੇ 2 ਵਿਅਕਤੀ ਕਾਬੂ

ਅਜੀਤ ਡੈਸਕ 18-06-2025
ਸੜੋਆ, 17 ਜੂਨ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਐਸ.ਐਚ.ਓ ਰਾਜ ਪਰਵਿੰਦਰ ਕੌਰ ਪੋਜੇਵਾਲ ਅਤੇ ਸਹਾਇਕ ਸਬ-ਇੰਸਪੈਕਟਰ ਚੌਂਕੀ ਸੜੋਆ ਦੇ ਇੰਚਾਰਜ ਸਤਨਾਮ ਸਿੰਘ ਰੰਧਾਵਾ ਸਮੇਤ ਹੌਲਦਾਰ ਜਸਵਿੰਦਰ ਸਿੰਘ, ਹੌਲਦਾਰ ਜਗਦੀਪ ਕਟਾਰੀਆ, ਹੌਲਦਾਰ ਹਿਨਾ ਰਾਣੀ, ਕਾਂਸਟੇਬਲ ਅਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ, ਸ਼ੱਕੀ ਵਾਹਨਾਂ ਦੇ ਸਬੰਧ ਵਿੱਚ ਪੁਲਿਸ ਚੌਕੀ ਸੜੋਆ ਵਾਇਆ ਦਿਆਲਾ ਤੋਂ ਹੰੁਦੇ ਹੋਏ ਪਿੰਡ ਛਦੋੜੀ ਸਾਈਡ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਪਿੰਡ ਦਿਆਲਾ ਤੋਂ ਥੋੜ੍ਹਾ ਪਿੱਛੇ ਪੁਲੀ ਕੋਲ ਆ ਪੁੱਜੀ ਤਾਂ ਨੇੜੇ ਸਰਵਾੜ੍ਹ ਅਤੇ ਝਾੜੀਆਂ 'ਚ ਬੈਠ ਕੇ ਸਿਲਵਰ ਪੇਪਰ ਦੀ ਪੰਨੀ ਹੇਠ ਲੈਟਰ ਜਲਾ ਕੇ ਨਸ਼ਾ ਕਰਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ ਲਾਈਟਰ ਅਤੇ 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਏ.ਐਸ.ਆਈ ਦੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਦਾ ਨਾਂਅ ਪਤਾ ਪੁੱਛਿਆ ਉਨ੍ਹਾਂ ਨੇ ਆਪਣਾ ਨਾਂਅ ਬਲਬੀਰ ਕੁਮਾਰ ਬੀਰੀ ਪੁੱਤਰ ਰਾਮਦਾਸ ਵਾਸੀ ਚੰਦਿਆਣੀ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਂ ਰਜਿੰਦਰ ਕੁਮਾਰ ਉਰਫ਼ ਲਾਡੀ ਪੁੱਤਰ ਗੁਰਦੇਵ ਰਾਮ ਵਾਸੀ ਚੰਦਿਆਣੀ ਖ਼ੁਰਦ ਦੱਸਿਆ ਅਤੇ ਇਹਨਾਂ ਦੋਨਾਂ ਵਿਅਕਤੀਆਂ ਵਿਰੁੱਧ ਪੋਜੇਵਾਲ ਥਾਣੇ ਵਿਖੇ ਕੇਸ ਦਰਜ ਕਰ ਲਿਆ ਹੈ ਅਤੇ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ 'ਚ ਭੇਜ ਦਿੱਤਾ ਹੈ |
ਪਿਛਲੀ ਖ਼ਬਰ ਬਸਪਾ ਵਲੋਂ ਖੁਰਾਲਗੜ੍ਹ ਤੋਂ ਗੜ੍ਹਸ਼ੰਕਰ ਤੱਕ ਰੋਸ ਮਾਰਚ ਤੇ ਪ੍ਰਦਰਸ਼ਨ ਅੱਜ ਅਗਲੀ ਖ਼ਬਰ ਮਾਲੋ ਮਜਾਰਾ ਵਿਖੇ ਕਰਵਾਇਆ 3 ਦਿਨਾ ਗੁਰਮਤਿ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।