20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਸਪਾ ਵਲੋਂ ਖੁਰਾਲਗੜ੍ਹ ਤੋਂ ਗੜ੍ਹਸ਼ੰਕਰ ਤੱਕ ਰੋਸ ਮਾਰਚ ਤੇ ਪ੍ਰਦਰਸ਼ਨ ਅੱਜ

ਅਜੀਤ ਡੈਸਕ 18-06-2025
ਬੰਗਾ, 17 ਜੂਨ (ਕੁਲਦੀਪ ਸਿੰਘ ਪਾਬਲਾ)-ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ 18 ਜੂਨ ਨੂੰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਦੀ ਆਰੰਭਤਾ ਕਰੇਗੀ ਤੇ ਬਾਅਦ 'ਚ ਗੜ੍ਹਸ਼ੰਕਰ ਵਿਖੇ ਮੈਮੋਰੈਂਡਮ ਦਿੱਤਾ ਜਾਵੇਗਾ | ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੰਦਰ ਦੇ ਨਾਲ ਹੀ ਸਰਕਾਰ ਵਲੋਂ ਸ਼ਰਾਬ ਦਾ ਠੇਕਾ ਖੋਲਿ੍ਹਆ ਗਿਆ ਹੈ ਤੇ ਹੋਰ ਅਧਿਕਾਰਤ ਨਸ਼ੇ ਦੀਆਂ ਦੁਕਾਨਾਂ ਵੀ ਨਸ਼ੇ ਦੇ ਵਪਾਰੀਆਂ ਵਲੋਂ ਚਲਾਈਆਂ ਜਾ ਰਹੀਆਂ ਹਨ ਜੋ ਗੁਰੂ ਸਾਹਿਬ ਜੀ ਦੇ ਪਵਿੱਤਰ ਅਸਥਾਨ ਦਾ ਘੋਰ ਨਿਰਾਦਰ ਹੈ | ਉਸ ਠੇਕੇ ਨੂੰ ਚੁਕਵਾਉਣ ਵਾਸਤੇ ਤੇ ਪੰਜਾਬ ਸਰਕਾਰ ਵਲੋਂ ਦਲਿਤਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਆਦਮ ਕੱਦ ਬੁੱਤਾਂ ਦੀ ਬੇਅਦਬੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਹੋਵੇਗਾ | ਇਸ ਮੌਕੇ ਬਸਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ ਜ਼ੋਨ ਇੰਚਾਰਜ ਲੁਧਿਆਣਾ, ਜ਼ਿਲ੍ਹਾ ਇੰਚਾਰਜ ਮਨੋਹਰ ਕਮਾਮ, ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ, ਜ਼ਿਲ੍ਹਾ ਸਕੱਤਰ ਵਿਜੇ ਕੁਮਾਰ ਗੁਣਾਚੌਰ, ਜ਼ਿਲ੍ਹਾ ਸਕੱਤਰ ਸੋਮ ਨਾਥ ਰਟੈਂਡਾ, ਹਲਕਾ ਪ੍ਰਧਾਨ ਸਤਪਾਲ ਰਟੈਂਡਾ, ਉਪ ਪ੍ਰਧਾਨ ਅਸ਼ੋਕ ਕੁਮਾਰ, ਹਲਕਾ ਜਨਰਲ ਸਕੱਤਰ ਚਰਨਜੀਤ ਮੰਢਾਲੀ, ਹਰਜਿੰਦਰ ਜੰਡਾਲੀ ਸੰਮਤੀ ਮੈਂਬਰ, ਅਜੀਤ ਰਾਮ ਗੁਣਾਚੌਰ ਸਾਬਕਾ ਸਰਪੰਚ ਗੁਣਾਚੌਰ, ਚਰਨਜੀਤ ਸੱਲਾਂ ਤੇ ਵਿਧਾਨ ਸਭਾ ਹਲਕਾ ਬੰਗਾ ਦੀ ਸਮੂਚੀ ਲੀਡਰਸ਼ਿਪ ਹਾਜ਼ਰ ਸੀ |
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਾ ਕਰਦੇ 2 ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਹੋਈ-ਕਰੀਮਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।