30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮਾਤਾ ਸੀਤਲਾ ਮੰਦਰ ਬੰਗਾ ਵਿਖੇ ਬਾਬਾ ਬਾਲਕ ਨਾਥ ਦੀ ਚੌਂਕੀ ਲਗਾਈ

ਅਜੀਤ ਡੈਸਕ 19-06-2025
ਬੰਗਾ, 18 ਜੂਨ (ਕੁਲਦੀਪ ਸਿੰਘ ਪਾਬਲਾ)-ਸੀਤਲਾ ਮੰਦਰ ਹੀਓ ਰੋਡ ਬੰਗਾ ਵਿਖੇ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਦੀ ਚੌਂਕੀ ਲਗਾਈ ਗਈ | ਮੁੱਖ ਸੇਵਾਦਾਰ ਬਾਬਾ ਦਵਿੰਦਰ ਕੌੜਾ, ਸਮੂਹ ਸ੍ਰੀ ਸਨਾਤਨ ਧਰਮ ਮਾਤਾ ਸੀਤਲਾ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਸਰਬ ਹਿਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈੱਲਫੇਅਰ ਸੁਸਾਇਟੀ ਬੰਗਾ ਦੇ ਸਹਿਯੋਗ ਨਾਲ ਬਾਬਾ ਦੀ ਇਹ ਚੌਂਕੀ ਲਗਾਈ ਗਈ | ਇਸ ਚੌਂਕੀ ਦੌਰਾਨ ਮਹੰਤ ਭੁਪਿੰਦਰ ਸ਼ਰਮਾ ਸੋਨੰੂ ਮਾਤਾ ਮੰਦਰ ਭਵਨੇਸ਼ਵਰੀ ਦੇਵੀ ਫਗਵਾੜਾ ਦੀ ਪਾਰਟੀ ਵਲੋਂ ਬਾਬਾ ਬਾਲਕ ਨਾਥ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ | ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਭਗਤਾਂ ਵਲੋਂ ਇਸ ਚੌਂਕੀ 'ਚ ਹਾਜ਼ਰੀ ਲਗਵਾ ਕੇ ਖ਼ੂਬ ਰੌਣਕਾਂ ਲਗਾਈਆਂ ਗਈਆਂ | ਇਸ ਦੌਰਾਨ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਕੌੜਾ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਕੌੜਾ, ਪੰਡਿਤ ਕੁਸ਼ਮਾਰਕਰ, ਹਿੰਮਤ ਤੇਜਪਾਲ ਐਮ.ਸੀ, ਜਸਵਿੰਦਰ ਸਿੰਘ ਮਾਨ ਐਮ.ਸੀ, ਵਿੱਕੀ ਖੋਸਲਾ, ਰਜਿੰਦਰ ਕੁਮਾਰ, ਅਨਿਲ ਗੁਪਤਾ, ਨਰਿੰਦਰ ਜੈਨ, ਰਾਜ ਕੁਮਾਰ, ਰਾਜੂ ਭੂਸ਼ਣ, ਰਾਮ ਮੂਰਤੀ, ਮਹਿੰਦਰ ਕੁਮਾਰ, ਬਿਮਲਜੀਤ ਆਨੰਦ, ਹਕੂਮਤ ਆਨੰਦ, ਸਚਿਨ ਆਨੰਦ, ਰਕੇਸ਼ ਅਗਰਵਾਲ, ਬਾਬਾ ਪਾਲ ਦਿਆਲ ਮਹਿਲਾ ਸੰਕਿ੍ਤਨ ਮੰਡਲ, ਮਾਤਾ ਸੀਤਲਾ ਮੰਦਰ ਸੰਸਕਿ੍ਤਨ ਮੰਡਲ ਦੇ ਸਮੂਹ ਮੈਂਬਰ ਸਾਹਿਬਾਨ, ਰਜਿੰਦਰ ਅਗਰਵਾਲ, ਪਿ੍ਤਪਾਲ ਬਜਾਜ, ਵਿਨੋਦ ਆਨੰਦ, ਅਵਤਾਰ ਸਿੰਘ, ਜਸਕਰਨ ਸਿੰਘ, ਹਰਮਨ ਆਨੰਦ, ਵਿਸ਼ਾਲ ਗਰੋਵਰ, ਦਿਨੇਸ਼ ਭਾਰਦਵਾਜ ਅਤੇ ਸਮੂਹ ਸੰਗਤਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਸਮਰ ਕੈਂਪ ਸਮਾਪਤ ਅਗਲੀ ਖ਼ਬਰ ਨਵਾਂਸ਼ਹਿਰ 'ਚ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ 'ਤੇ ਕੰਨ ਦੀਆਂ ਮਸ਼ੀਨਾਂ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।