ਬੰਗਾ, 19 ਜੂਨ (ਪਾਬਲਾ)-ਪਿੰਡ ਪੱਲੀ ਝਿੱਕੀ ਵਿਖੇ ਐਸ. ਬੀ ਨੇਟਿਵ ਸੁਸਾਇਟੀ ਬੰਗਾ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ ਡਾ. ਸੁਖਵਿੰਦਰ ਸਿੰਘ ਵਲੋਂ ਡਾ. ਜਾਵੇਦ ਆਲਮ ਭੱਟੀ ਦੀ ਅਗਵਾਈ 'ਚ ਲਗਾਇਆ ਗਿਆ | ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕੀਤੇ ਗਏ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਡਾਕਟਰ ਜਾਵੇਦ ਆਲਮ ਭੱਟੀ ਨੇ ਆਖਿਆ ਕਿ ਐਸ. ਬੀ ਸੁਸਾਇਟੀ ਵੱਲੋਂ ਇਲਾਕੇ 'ਚ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਏ ਜਾਂਦੇ ਹਨ | ਉਹਨਾਂ ਆਖਿਆ ਕਿ ਇਸ ਕੜੀ ਤਹਿਤ ਪਿੰਡ ਪੱਲੀ ਝਿੱਕੀ ਵਿਖੇ ਛੇਵਾਂ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਭਾਰੀ ਉਤਸ਼ਾਹ ਪਾਇਆ ਗਿਆ | ਇਸ ਮੈਡੀਕਲ ਕੈਂਪ 'ਚ 106 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਹ ਕੈਂਪ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਲਗਾਇਆ ਅਤੇ ਕੈਂਪ ਦੌਰਾਨ ਲੋਕਾਂ ਨੂੰ ਦਵਾਈਆਂ ਵੰਡੀਆਂ ਗਈਆਂ | ਕੈਂਪ 'ਚ ਮੌਕੇ 'ਤੇ ਮੌਜੂਦ ਪਿੰਡ ਦੇ ਪੰਚ ਤਰਸੇਮ ਲਾਲ, ਗੌਰਵ ਸੈਣੀ ਪਿੰਡ ਚੌਹੜਾ, ਹੈਪੀ ਸਿੰਘ ਪਿੰਡ ਭੀਣ, ਅਨੀਸ਼ ਸੈਣੀ, ਹੈਪੀ ਸਿੰਘ ਪਿੰਡ ਪੱਲੀ ਝਿੱਕੀ, ਵਰੂਣ ਰਾਣਾ ਆਦਿ ਮੌਜੂਦ ਸਨ |