ਨਵਾਂਸ਼ਹਿਰ, 19 ਜੂਨ (ਹਰਮਿੰਦਰ ਸਿੰਘ ਪਿੰਟੂ)-ਅਸਥਾਨ ਲੱਖ ਦਾਤਾ ਪੀਰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦਾ ਸਾਲਾਨਾ ਮੇਲਾ ਮਨਾਇਆ ਗਿਆ | ਪ੍ਰਬੰਧਕ ਕਮੇਟੀ ਹੀਰਾਂ ਜੱਟਾਂ ਮੁਹੱਲਾ ਨਵਾਂਸ਼ਹਿਰ ਅਤੇ ਸਮੂਹ ਸੇਵਾਦਾਰਾਂ ਵਲੋਂ ਕਰਵਾਏ ਸਲਾਨਾ ਮੇਲੇ ਮੌਕੇ 18 ਜੂਨ ਦਿਨ ਬੁੱਧਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਅਤੇ 19 ਜੂਨ ਦਿਨ ਵੀਰਵਾਰ ਸਵੇਰੇ ਪ੍ਰਸਿੱਧ ਕਲਾਕਾਰ ਬਲਰਾਜ ਬਿਲਗਾ, ਸੂਫੀ ਕਲਾਕਾਰ ਪ੍ਰਵੇਜ਼ ਆਲਮ, ਕਲਾਕਾਰ ਬਲਵਿੰਦਰ ਦਿਲਦਾਰ ਤੋਂ ਇਲਾਵਾ ਸੂਫੀ ਕਵਾਲ ਵਿਸ਼ਾਲ ਪਨਾਮ ਵਾਲੇ ਨੇ ਪ੍ਰੋਗਰਾਮ ਪੇਸ਼ ਕੀਤਾ | ਚਾਹ ਪਕੌੜਿਆਂ, ਮਠਿਆਈ ਅਤੇ ਦਾਤਾ ਜੀ ਦੇ ਲੰਗਰ ਵਰਤਾਏ ਗਏ | ਇਸ ਮੌਕੇ ਪ੍ਰਧਾਨ ਜਿੰਦਰ ਸਾਧੜਾ, ਮੇਜਰ ਸਿੰਘ, ਅਵਤਾਰ ਸਿੰਘ, ਚਰਨ ਸਿੰਘ, ਹਰਮੇਸ਼ ਸਿੰਘ, ਦਿਲਬਾਗ ਸਿੰਘ, ਦਲਬਾਰਾ ਸਿੰਘ ਹੀਰ, ਪਾਲ ਸਿੰਘ, ਮਹਿੰਗਾ ਸਿੰਘ ਆਦਿ ਹਾਜ਼ਰ ਸਨ |