29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਖ਼ਾਲਸਾ ਕਾਲਜ ਨੂੰ ਬੀ.ਐਸ.ਸੀ. ਮੈਡੀਕਲ ਲੈਬ ਤਕਨਾਲੋਜੀ 3 ਸਾਲਾ ਕੋਰਸ ਸ਼ੁਰੂ ਕਰਨ ਸੰਬੰਧੀ ਪੰਜਾਬ ਯੂਨੀਵਰਸਟੀ ਵਲੋਂ ਮਿਲੀ ਮਾਨਤਾ

ਅਜੀਤ ਡੈਸਕ 20-06-2025
ਮਾਹਿਲਪੁਰ, 19 ਜੂਨ (ਰਜਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਇਸ ਸੈਸ਼ਨ ਤੋਂ ਬੀ.ਐਸ.ਸੀ. ਮੈਡੀਕਲ ਲੈਬ ਤਕਨਾਲੋਜੀ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਮਾਨਤਾ ਦੇ ਦਿੱਤੀ ਗਈ ਹੈ | ਕਾਲਜ ਦੇ ਪਿ੍ੰ. ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੜਤਾਲੀਆ ਟੀਮ ਨੇ ਕਾਲਜ ਦੀ ਸਾਇੰਸ ਬਲਾਕ ਦੇ ਵਿੱਦਿਅਕ ਢਾਂਚੇ, ਸਟਾਫ, ਲੈਬੋਰਟਰੀਆਂ ਸਮੇਤ ਸਮੁੱਚੇ ਪ੍ਰਬੰਧਕੀ ਅਮਲੇ ਦੀ ਪੜਚੋਲ ਕਰਨ ਉਪਰੰਤ ਇਸ ਸੰਸਥਾ ਨੂੰ ਇਸ ਨਵੇਂ ਸੈਸ਼ਨ ਤੋਂ ਬੀ.ਐਸ.ਸੀ. ਮੈਡੀਕਲ ਲੈਬ ਤਕਨਾਲਜੀ ਦਾ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਇਸ ਸੰਸਥਾ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਜਮਾਤ ਨੂੰ ਸਾਇੰਸ ਸਟਰੀਮ ਤਹਿਤ ਮੈਡੀਕਲ ਜਾਂ ਨਾਨ ਮੈਡੀਕਲ ਵਿਸ਼ਿਆ ਵਿੱਚ ਪਾਸ ਕਰਨ ਵਾਲੇ ਵਿਦਿਆਰਥੀ ਇਸ ਕੋਰਸ ਵਿੱਚ ਦਾਖਲਾ ਹਾਸਿਲ ਕਰਨ ਦੀ ਯੋਗਤਾ ਰੱਖਦੇ ਹਨ | ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਪੈਟਰਨ ਡਾ ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਜਨਰਲ ਸਕੱਤਰ ਪ੍ਰੋਫੈਸਰ ਅਪਿੰਦਰ ਸਿੰਘ ਨੇ ਕਾਲਜ ਨੂੰ ਇਹ ਕੋਰਸ ਸ਼ੁਰੂ ਕਰਨ ਦੀ ਮਾਨਤਾ ਦੇਣ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਗੁਰਮੋਹਨ ਮਲਟੀ ਸਪੈਸ਼ਲਟੀ ਹਸਪਤਾਲ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਮਹਿਲਾ ਸਰਪੰਚ ਦੇ ਪਤੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲਾ ਨੰਬਰਦਾਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।