ਮੁਕੇਰੀਆਂ, 19 ਜੂਨ (ਰਾਮਗੜ੍ਹੀਆ)-ਹਲਕਾ ਮੁਕੇਰੀਆਂ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਮੁਕੇਰੀਆਂ ਅਤੇ ਆਸ-ਪਾਸ ਖੇਤਰ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ 'ਆਪ' ਦਾ ਪੱਲਾ ਫੜ ਲਿਆ | ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪ੍ਰੋ. ਜੀ.ਐੱਸ. ਮੁਲਤਾਨੀ ਨੇ 'ਆਪ' ਵਿਚ ਸ਼ਾਮਿਲ ਹੋਣ ਵਾਲਿਆਂ ਦੇ ਗਲ਼ਾਂ ਵਿਚ ਪਾਰਟੀ ਦਾ ਮਫ਼ਲਰ ਪਾ ਕੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ | ਪ੍ਰੋ. ਜੀ.ਐੱਸ. ਮੁਲਤਾਨੀ ਨੇ ਕਿਹਾ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਖ਼ੁਸ਼ ਹੋ ਕੇ ਕਰਮ ਸਿੰਘ (ਬੱਲਾ) ਅਕਾਲੀ ਦਲ, ਉਂਕਾਰ ਸਿੰਘ ਪਿੰਡ ਪੁਰਾਣਾ ਭੰਗਾਲਾ, ਕਸ਼ਮੀਰ ਸਿੰਘ ਅਕਾਲੀ ਦਲ ਸਿੰਘ, ਜਤਿੰਦਰ ਸਿੰਘ, ਜਤਿੰਦਰ ਸਿੰਘ (ਲਵਲੀ) ਬੀ.ਜੇ.ਪੀ, ਓਮ ਪ੍ਰਕਾਸ਼ ਸਿੰਘ (ਕੱਲਾ) ਅਕਾਲੀ ਦਲ ਬਾਦਲ, ਕੈਪਟਨ ਉਦੈ ਸਿੰਘ ਮਾਨਸਰ, ਹਰਚਰਨ ਸਿੰਘ, ਰੋਬਣ ਸਿੰਘ, ਸਾਗਰ ਮਨਹਾਸ, ਗੁਰਸੇਵਕ ਸਿੰਘ, ਕਾਰਤਿਕ ਸਲਾਰੀਆ, ਨਮਨਪ੍ਰੀਤ ਸਿੰਘ ਸਹੋਤਾ, ਅਕਾਸ਼ਦੀਪ ਸਿੰਘ, ਅਮਿਤ ਠਾਕੁਰ, ਵਿਨੈ ਸਲਾਰੀਆ, ਓਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਜੈ ਰੰਧਾਵਾ, ਅਰਜੁਨਪਾਲ ਸਿੰਘ, ਅਰਸ਼ ਹੀਰ, ਗੁਰਬਿੰਦਰ ਸਿੰਘ 'ਆਪ' ਪਾਰਟੀ ਵਿਚ ਸ਼ਾਮਿਲ ਹੋਏ ਹਨ | ਇਸ ਮੌਕੇ ਪ੍ਰੋ. ਜੀ.ਐੱਸ. ਮੁਲਤਾਨੀ ਨਾਲ ਹਰਜੀਤ ਸਿੰਘ ਸਹੋਤਾ ਚੇਅਰਮੈਨ ਮਾਰਕੀਟ ਕਮੇਟੀ, ਐਮ.ਸੀ. ਮਾਸਟਰ ਸੇਵਾ ਸਿੰਘ, ਠਾਕੁਰ ਬੈਨੀ ਰਾਣਾ ਯੂਥ ਵਿੰਗ ਪ੍ਰਧਾਨ, ਠਾਕੁਰ ਸੁਰਿੰਦਰ ਪੱਪਾ ਜਨਰਲ ਕੈਟਾਗਿਰੀ ਪ੍ਰਧਾਨ ਤੋਂ ਇਲਾਵਾ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |