20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਘਰ ਸਮਾਜ ਦੀ ਤਰੱਕੀ ਲਈ ਔਰਤ ਵਰਗ ਨੂੰ ਮੁਕੰਮਲ ਅਧਿਕਾਰ ਦੇਣੇ ਲਾਜ਼ਮੀ- ਅਮਨ ਅਰੋੜਾ

ਅਜੀਤ ਡੈਸਕ 04-09-2025
ਬੰਗਾ, 3 ਸਤੰਬਰ (ਸੁਰਿੰਦਰ ਸਿੰਘ ਕਰਮ) - ਟੱਚਵੁੱਡ ਇੰਸਟੀਚਿਊਟ ਬੰਗਾ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਅਮਨ ਅਰੋੜਾ ਨੇ ਇੱਥੇ ਮੀਡੀਆ ਕਰਮੀਆਂ ਦੇ ਸਨਮੁੱਖ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅਗਰ ਘਰ- ਸਮਾਜ ਦੀ ਤਰੱਕੀ ਦੇ ਮਕਸਦ ਨੂੰ ਪੂਰਾ ਕਰਨਾ ਹੈ ਤਾਂ ਔਰਤ ਵਰਗ ਨੂੰ ਮੁਕੰਮਲ ਅਧਿਕਾਰ ਦੇਣੇ ਲਾਜ਼ਮੀ ਹਨ | ਉਨ੍ਹਾਂ ਕਿਹਾ ਭਾਵੇਂ ਅਜੋਕੇ ਸਮੇਂ 'ਚ ਸਾਡੇ ਸਮਾਜ ਦੇ ਅਨੇਕਾਂ ਦਾਨਿਸ਼ਮੰਦ ਸੱਜਣ ਲੜਕੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਵਾਜ਼ ਬੁਲੰਦ ਕਰ ਰਹੇ ਹਨ ਪਰ ਸਮਾਜ ਦਾ ਬਹੁਤਾ ਹਿੱਸਾ ਪਿਛਾਂਹ ਖਿੱਚੂ ਸੋਚ ਦੇ ਚਲਦਿਆਂ ਲੜਕੇ ਲੜਕੀ ਵਿੱਚ ਫਰਕ ਕਰਨ ਦੇ ਰੁਝਾਨ ਨੂੰ ਨਹੀਂ ਤਿਆਗ ਰਹੇ | ਮੈਡਮ ਅਮਨ ਅਰੋੜ ਜੋ ਆਪਣੇ ਟੱਚਵੁੱਡ ਇੰਸਟੀਚਿਊਟ ਰਾਹੀਂ ਅਨੇਕਾਂ ਲੋੜਵੰਦ ਲੜਕੀਆਂ ਨੂੰ ਮੁਫ਼ਤ ਪੜ੍ਹਨ ਵਿੱਚ ਮਦਦ ਕਰਦੀ ਆ ਰਹੀ ਹੈ ਨੇ ਸਮਾਜ ਨੂੰ ਸੱਦਾ ਦਿੱਤਾ ਕਿ ਸਮਾਜ ਦੇ ਸਾਰੇ ਵਰਗ ਔਰਤ ਨੂੰ ਮੁਕੰਮਲ ਅਧਿਕਾਰ ਦੇ ਕੇ ਮਰਦ ਸਮਾਜ ਦੇ ਸਮਾਨ ਵਿਚਰਨ ਦਾ ਮੌਕਾ ਦੇਣ ਤਾਂ ਹੀ ਲੜਕੇ ਦੇ ਲੜਕੀ ਵਿੱਚ ਪਾਏ ਜਾ ਰਹੇ ਭੇਦ ਭਾਵ ਨੂੰ ਮਿਟਾਇਆ ਜਾ ਸਕਦਾ ਹੈ |
ਮੈਡਮ ਅਮਨ ਅਰੋੜਾ |


ਪਿਛਲੀ ਖ਼ਬਰ ਰਾਹਤ ਸਮੱਗਰੀ ਲੈ ਕੇ ਸ਼ਿਕਾਰ ਮਾਸ਼ੀਆਂ (ਗੁਰਦਾਸਪੁਰ) ਪਹੁੰਚੇ ਸੁਸਾਇਟੀ ਮੈਂਬਰ ਜਸਵਿੰਦਰ ਸਿੰਘ ਅਗਲੀ ਖ਼ਬਰ ਬੀਸਲਾ ਨੇ ਲੋਕਾਂ ਨੂੰ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।