07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਕਾਰ ਸੇਵਾ ਦਾ ਕੰਮ ਦੁਬਾਰਾ ਸ਼ੁਰੂ-ਬਾਬਾ ਸਤਨਾਮ ਸਿੰਘ

ਅਜੀਤ ਡੈਸਕ 22-09-2025
ਪੋਜੇਵਾਲ ਸਰਾਂ, 21 ਸਤੰਬਰ (ਨਵਾਂਗਰਾਈਾ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਦੀ ਅਗਵਾਈ 'ਚ ਪਿਛਲੇ 1 ਸਾਲ 7 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਹੈ | ਇਸ ਸੇਵਾ ਦਾ ਕੰਮ ਬਰਸਾਤ ਦੇ ਮੌਸਮ ਤੋਂ ਬਾਅਦ ਇਕ ਵਾਰ ਫਿਰ ਜੰਗੀ ਪੱਧਰ 'ਤੇ ਆਰੰਭ ਹੋਇਆ | ਬਰਸਾਤ ਕਾਰਨ ਇਹ ਸੇਵਾ ਪਿਛਲੇ ਡੇਢ ਮਹੀਨੇ ਤੋਂ ਬੰਦ ਪਈ ਸੀ | ਇਸ ਸੰਬੰਧੀ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਹੁਣ ਸੜਕ ਦਾ ਕੰਮ ਇਕ ਵਾਰ ਫਿਰ ਜੰਗੀ ਪੱਧਰ 'ਤੇ ਚੱਲੇਗਾ ਕਿਉਂਕਿ ਹੁਣ ਬਰਸਾਤ ਖਤਮ ਹੋ ਗਈ ਹੈ | ਉਨ੍ਹਾਂ ਕਿਹਾ ਕਿ ਅਗਲੇ ਪੜਾਅ 'ਚ ਬਾਕੀ ਰਹਿੰਦੇ ਕੰਮ ਨੂੰ ਪੂਰਾ ਕੀਤਾ ਜਾਵੇਗਾ | ਪਹਿਲਾਂ ਪੈਟਰੋਲ ਪੰਪ ਤੋਂ ਹਰੋ ਦੇ ਪੋਅ ਤੱਕ ਸੜਕ ਤਿਆਰ ਕੀਤੀ ਜਾਵੇਗੀ ਅਤੇ ਵਿਚਕਾਰ ਇਕ ਪੁਲੀ ਦਾ ਨਿਰਮਾਣ ਕੀਤਾ ਜਾਵੇਗਾ ਤੇ ਅੱਜ ਇਕ ਹੋਰ ਪੁਲੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ 25 ਨਵੰਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੱਕ ਸੜਕ ਦਾ ਕਾਫੀ ਹਿੱਸਾ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਸੰਗਤ ਵਲੋਂ ਇਸ ਤਰਾਂ ਹੀ ਸਹਿਯੋਗ ਮਿਲਦਾ ਰਿਹਾ ਤਾਂ ਉਹ ਇਸ ਟੋਟੇ ਨੂੰ ਚਾਰ ਮਾਰਗੀ ਬਣਾਉਣ ਦਾ ਕੰਮ ਜਲਦੀ ਮੁਕੰਮਲ ਕਰਨਗੇ | ਇਸ ਮੌਕੇ ਬਾਬਾ ਸਤਨਾਮ ਸਿੰਘ ਵਲੋਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਰਗ ਦੀ ਸੇਵਾ ਲਈ ਆਪਣਾ ਸਹਿਯੋਗ ਦੇਣ | ਬਾਬਾ ਸਤਨਾਮ ਸਿੰਘ ਨੇ ਦੱਸਿਆ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਤ ਵਲੋਂ ਹੜ੍ਹਾਂ ਦੌਰਾਨ ਬਾਰਡਰ ਏਰੀਏ ਵਿਚ ਵੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਤੇ ਪਿਛਲੇ ਇਕ ਮਹੀਨੇ ਤੋਂ ਨਵਾਂਸ਼ਹਿਰ ਜ਼ਿਲ੍ਹੇ ਵਿਚ ਬੁਰਜ ਟਹਿਲ ਦਾਸ ਵਿਖੇ ਸਤਲੁਜ ਦਰਿਆ 'ਤੇ ਬੰਨ੍ਹ ਲਗਾਉਣ ਦੀ ਸੇਵਾ ਵੀ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ ਹੈ | ਇਥੇ ਬੰਨ੍ਹ ਲਗਾ ਕੇ ਪਿੰਡ ਤੇ ਇਲਾਕੇ ਦੇ ਲੋਕਾਂ ਨੂੰ ਹੜ੍ਹਾ ਤੋਂ ਬਚਾਇਆ ਹੈ | ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਹਰਜਾਪ ਸਿੰਘ ਕਰੀਮਪੁਰ ਚਾਹਵਾਲਾ, ਬਾਬਾ ਸਾਹਿਬ ਸਿੰਘ, ਬਾਬਾ ਸਿਮਰਨ ਸਿੰਘ, ਬਾਬਾ ਸਤਨਾਮ ਸਿੰਘ ਮੁਣਸ਼ੀ ਆਦਿ ਸਮੇਤ ਸਮੂਹ ਸੇਵਾਦਾਰ ਹਾਜਰ ਸਨ |
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ ਗਿਆਰਾਂ ਅਧਿਆਪਕਾਂ ਦਾ 'ਰਾਸ਼ਟਰ ਨਿਰਮਾਤਾ ਐਵਾਰਡ 2025' ਨਾਲ ਸਨਮਾਨ ਅਗਲੀ ਖ਼ਬਰ ਵਿਸ਼ਵ ਹਾਰਟ ਦਿਵਸ 'ਤੇ ਰੋਟਰੀ ਕਲੱਬ ਮਿਡ ਟਾਊਨ ਵਲੋਂ ਜਾਂਚ ਕੈਂਪ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।