06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਉਲਾਸ' ਤਹਿਤ ਕਰਵਾਈ ਪ੍ਰੀਖਿਆ

ਅਜੀਤ ਡੈਸਕ 22-09-2025
ਨਵਾਂਸ਼ਹਿਰ, 21 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਭਾਰਤ ਸਰਕਾਰ ਵਲੋਂ ਗੈਰ ਸਾਖਰ ਲੋਕਾਂ ਨੂੰ ਨਵ-ਭਾਰਤ ਸਾਖਰਤਾ ਪ੍ਰੋਗਰਾਮ ਅਧੀਨ ਸਾਖਰ ਬਣਾਉਣ ਦੀ ਸਕੀਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਿਰਧਾਰਿਤ ਕੀਤੇ ਵੱਖ-ਵੱਖ 40 ਪ੍ਰੀਖਿਆ ਕੇਂਦਰਾਂ ਵਿਚ 'ਉਲਾਸ' ਤਹਿਤ ਪ੍ਰੀਖਿਆ ਕਰਵਾਈ ਗਈ | ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਦੇ ਨਿਰਦੇਸ਼ ਅਨੁਸਾਰ ਪਿ੍ੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਲੈਕਚਰਾਰ ਰੇਖਾ ਜਨੇਜਾ ਅਤੇ ਮਨਮੋਹਨ ਸਿੰਘ ਦੇ ਅਣਥੱਕ ਯਤਨਾਂ ਸਦਕਾ ਪ੍ਰੀਖਿਆ ਕੇਂਦਰ ਲੰਗੜੋਆ ਵਿਖੇ ਵੱਖ-ਵੱਖ ਉਮਰ ਦੇ 10 ਗੈਰ ਸਾਖਰ ਉਮੀਦਵਾਰਾਂ ਵਲੋਂ 'ਉਲਾਸ' ਤਹਿਤ ਪ੍ਰੀਖਿਆ ਦਿੱਤੀ ਗਈ, ਜਿਸ ਤਹਿਤ ਉਮੀਦਵਾਰਾਂ ਦਾ ਮੁਲਾਂਕਣ ਕੀਤਾ | ਇਸ ਮੌਕੇ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾ ਚੁੱਕੇ ਸਾਰੇ ਪ੍ਰੀਖਿਆਰਥੀ ਪ੍ਰੀਖਿਆ ਲਈ ਬੈਠੇ | ਉਨ੍ਹਾਂ ਨੂੰ ਪ੍ਰੀਖਿਆ ਦੀ ਸਮਾਪਤੀ 'ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ | ਪਿ੍ੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਾਰੇ ਗੈਰ ਸਾਖਰ ਉਮੀਦਵਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਸਹਿਯੋਗ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਬੁਰਜ ਟਹਿਲ ਦਾਸ ਬੰਨ੍ਹ 'ਤੇ ਕਿਲਾ ਅਨੰਦਗੜ੍ਹ ਵਲੋਂ ਚੱਲ ਰਹੀ ਸੇਵਾ ਦੀ ਹੋਈ ਸਮਾਪਤੀ ਅਗਲੀ ਖ਼ਬਰ ਨਵੋਦਿਆ 'ਚ ਸੈਸ਼ਨ 2026-27 ਲਈ 9ਵੀਂ ਤੇ 11ਵੀਂ ਦੀਆਂ ਖਾਲੀ ਸੀਟਾਂ ਭਰਨ ਲਈ ਦਾਖਲੇ ਲਈ ਦਾਖਲਾ ਪ੍ਰੀਖਿਆ ਫਾਰਮ ਦੀ ਆਖਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।