06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਧਿਆਪਕਾਂ ਦਾ ਸਨਮਾਨ ਸਮਾਗਮ ਬੀਸਲਾ ਸਕੂਲ ਵਿਖੇ ਯਾਦਾਂ ਬਿਖੇਰਦਾ ਸਮਾਪਤ

ਅਜੀਤ ਡੈਸਕ 22-09-2025
ਬਹਿਰਾਮ, 21 ਸਤੰਬਰ (ਨਛੱਤਰ ਸਿੰਘ ਬਹਿਰਾਮ)-ਕੌਮੀ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਇਆ | ਇਸ ਸ਼ਾਨਦਾਰ ਸਮਾਗਮ 'ਚ 50 ਦੇ ਕਰੀਬ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੀ ਸ਼ੁਰੂਆਤ ਰੀਬਨ ਕਟਵਾਉਣ ਉਪਰੰਤ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਵਾਂਸ਼ਹਿਰ ਸ੍ਰੀਮਤੀ ਅਨੀਤਾ ਸ਼ਰਮਾ ਨੇ ਕਿਹਾ ਕਿ ਅਧਿਆਪਕ ਸਮਾਜ ਦੇ ਸਿਰਜਕ ਹੁੰਦੇ ਹਨ ਤੇ ਇਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਨਮਾਨਿਤ ਕਰਨਾ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਜ਼ਰੂਰੀ ਹੈ | ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨੌਰਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪਿ੍ੰਸੀਪਲ ਵਰਿੰਦਰ ਕੁਮਾਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹਾ ਸ਼ਾਨਦਾਰ ਸਮਾਗਮ ਪਹਿਲਾਂ ਕਦੇ ਨਹੀਂ ਦੇਖਿਆ | ਉਨ੍ਹਾਂ ਅਧਿਆਪਕਾਂ ਨੂੰ ਮਾਣ ਸਤਿਕਾਰ ਦੇਣ ਵਾਲੇ ਇਸ ਸਮਾਗਮ ਵਿਚ ਰੰਗ ਭਰਨ ਲਈ ਮੇਜ਼ਬਾਨ ਸੈਂਟਰ ਹੈੱਡ ਟੀਚਰ ਮੈਡਮ ਅਵਤਾਰ ਕੌਰ ਤੇ ਗੁਰਪ੍ਰੀਤ ਕੌਰ ਦੀ ਸ਼ਲਾਘਾ ਕੀਤੀ | ਇਸ ਸਮੇਂ ਬਲਾਕ ਦੇ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਅਧਿਆਪਕਾਂ ਵਿਚੋਂ ਮਾਸਟਰ ਕਰਮਜੀਤ ਸਿੰਘ, ਬਹਾਦਰ ਚੰਦ, ਜਗਜੀਤ ਸਿੰਘ, ਮਨਦੀਪ ਕੌਰ, ਪੁਸ਼ਪਾ ਦੇਵੀ ਫਰਾਲਾ ਅਤੇ ਮੀਨਾ ਕੁਮਾਰੀ ਨੂੰ ਪੰਜਾਬੀ ਐਕਸਪਰਟ ਅਤੇ ਰੀਤੂ ਮੰਢਾਲੀ, ਮਨਜੀਤ ਕੁਮਾਰੀ, ਮੀਨਾ ਰਾਣੀ ਨੂੰ ਅੰਗਰੇਜ਼ੀ ਐਕਸਪਰਟ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ | ਸ੍ਰੀਮਤੀ ਗੀਤਾ ਸੈਂਟਰ ਹੈੱਡ ਟੀਚਰ ਮਕਸੂਦਪੁਰ ਜੋ ਕਿ ਇਕ ਤੋਂ ਲੈ ਕੇ ਇਕ ਹਜ਼ਾਰ ਤੱਕ ਜੁਬਾਨੀ ਪਹਾੜੇ ਸੁਣਾਉਣ ਲਈ ਪ੍ਰਸਿੱਧ ਹਨ, ਜਿਨ੍ਹਾਂ ਨੇ 968 ਦਾ ਪਹਾੜਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਨੂੰ 'ਪਹਾੜਾ ਕੰਪਿਊਟਰ' ਦਾ ਖਿਤਾਬ, 100 ਮੀਟਰ ਦੌੜ ਦੀ ਪੰਜਾਬ ਜੇਤੂ ਰਹਿ ਚੁੱਕੀ ਅਧਿਆਪਕਾ ਅਵਤਾਰ ਕੌਰ ਸੈਂਟਰ ਹੈੱਡ ਟੀਚਰ ਬੀਸਲਾ ਨੂੰ 'ਸਰਬੋਤਮ ਦੌੜਾਕ', ਲਾਇਨਜ਼ ਕਲੱਬ ਚੇਅਰਮੈਨ ਮਾਸਟਰ ਹਰਮੇਸ਼ ਲਾਲ ਨੂੰ 'ਸੋਸ਼ਲ ਵਰਕਰ' ਅਤੇ ਯੂਨੀਵਰਸਿਟੀ ਪੱਧਰ ਤੱਕ ਗਿੱਧਾ ਟੀਮ ਦੀ ਕਪਤਾਨੀ ਕਰ ਚੁੱਕੀ ਮੈਡਮ ਗੁਰਪ੍ਰੀਤ ਕੌਰ ਬੀਸਲਾ ਨੂੰ 'ਗਿੱਧਿਆਂ ਦੀ ਰਾਣੀ' ਦਾ ਵਕਾਰੀ ਖਿਤਾਬ ਦੇ ਕੇ ਸਨਮਾਨਿਤ ਕੀਤਾ | ਮੈਡਮ ਗੁਰਪ੍ਰੀਤ ਕੌਰ ਵਲੋਂ ਬੱਚਿਆਂ ਦੀ ਤਿਆਰ ਕੀਤੀ ਗਈ ਗਿੱਧਾ ਟੀਮ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ | ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਵਾਂਸ਼ਹਿਰ ਦਵਿੰਦਰ ਕੌਰ, ਗੁਰਪਾਲ ਸਿੰਘ ਬਲਾਕ ਸਿੱਖਿਆ ਪ੍ਰਾਇਮਰੀ ਅਫਸਰ ਔੜ, ਲਾਇਨਜ਼ ਕਲੱਬ ਤੋਂ ਚਮਨ ਲਾਲ, ਸੁਸ਼ੀਲ ਸ਼ਰਮਾ ਤੇ ਅਸ਼ਵਨੀ ਸ਼ਰਮਾ, ਹਿਊਮਨ ਰਾਈਟਸ ਸੰਗਠਨ ਵਲੋਂ ਗੁਰਦੀਪ ਸਿੰਘ ਕੰਗ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ | ਇਸ ਸਮੇਂ ਅਧਿਆਪਕਾਂ ਨੂੰ ਕੀਮਤੀ ਸ਼ਾਲ, ਸਰਟੀਫਿਕੇਟ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੇ ਪ੍ਰਬੰਧਕ ਬੀ. ਪੀ. ਈ. ਓ. ਬੰਗਾ ਜਗਦੀਪ ਸਿੰਘ ਜੌਹਲ ਵਲੋਂ ਸਨਮਾਨਿਤ ਹੋਏ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ 'ਚ ਭਰਵਾਂ ਯੋਗਦਾਨ ਪਾਉਣ ਬਦਲੇ ਮਾਸਟਰ ਹਰਮੇਸ਼ ਲਾਲ ਤੇ ਲਾਇਨਜ਼ ਕਲੱਬ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਾਲਾਘਾ ਕੀਤੀ | ਇਸ ਮੌਕੇ ਸੈਂਟਰ ਹੈੱਡ ਟੀਚਰ ਭੁਪਿੰਦਰ ਕੌਰ ਸੰਧਵਾਂ ਅਤੇ ਅਨੂੰ, ਮਾਸਟਰ ਜੁਗਰਾਜ ਸਿੰਘ, ਭੁਪਿੰਦਰ ਕੁਮਾਰ, ਮੈਡਮ ਸੁਰਿੰਦਰ ਕੌਰ, ਕੁਲਵਿੰਦਰ ਕੌਰ ਤੇ ਰੁਪਿੰਦਰਜੀਤ ਕੌਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਸਹਾਦੜਾ ਵਿਖੇ ਖੇਤ ਦਿਵਸ ਸਮਾਗਮ ਕਰਵਾਇਆ ਅਗਲੀ ਖ਼ਬਰ ਬੁਰਜ ਟਹਿਲ ਦਾਸ ਬੰਨ੍ਹ 'ਤੇ ਕਿਲਾ ਅਨੰਦਗੜ੍ਹ ਵਲੋਂ ਚੱਲ ਰਹੀ ਸੇਵਾ ਦੀ ਹੋਈ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।