06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਿੱਲ ਦਾ ਸਾਲਾਨਾ ਆਮ ਇਜਲਾਸ 29 ਨੂੰ -ਮਿੱਲ ਮੈਨੇਜਮੈਂਟ

ਅਜੀਤ ਡੈਸਕ 22-09-2025
ਨਵਾਂਸ਼ਹਿਰ, 21 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲਜ਼ ਲਿਮ. ਨਵਾਂਸ਼ਹਿਰ (ਜ਼ਿਲ੍ਹਾ ਸ਼. ਭ. ਸ. ਨਗਰ) ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਵਲੋਂ ਮਿੱਲ 'ਚ ਮੀਟਿੰਗ ਕੀਤੀ ਗਈ | ਜਿਸ ਵਿਚ ਮਿੱਲ/ਕੋ-ਜੈਨਰੇਸ਼ਨ ਪਲਾਂਟ ਦੇ ਰਿਪੇਅਰ ਅਤੇ ਮੇਂਟੀਨੈਂਸ ਦੇ ਚੱਲ ਰਹੇ ਕੰਮਾਂ ਅਤੇ ਮਿੱਲ ਦੇ ਸਲਾਨਾ ਆਮ ਇਜਲਾਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਮਿੱਲ ਦੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਸੋਹਣ ਸਿੰਘ, ਚਰਨਜੀਤ ਸਿੰਘ, ਸਰਤਾਜ ਸਿੰਘ, ਹਰੀਪਾਲ ਸਿੰਘ ਜਾਡਲੀ, ਮੋਹਿੰਦਰ ਸਿੰਘ ਲੰਗੜੋਆ, ਗੁਰਸੇਵਕ ਸਿੰਘ ਲਿੱਧੜ, ਕਸ਼ਮੀਰ ਸਿੰਘ, ਜਗਤਾਰ ਸਿੰਘ, ਹਰਿੰਦਰ ਕੌਰ, ਬੀਬੀ ਸੁਰਿੰਦਰ ਕੌਰ ਤੇ ਦਲਜੀਤ ਸਿੰਘ, ਸਾਧਪੁਰ (ਅਗਾਂਹਵਧੂ ਗੰਨਾ ਕਾਸ਼ਤਕਾਰ) ਵਲੋਂ ਦੱਸਿਆ ਗਿਆ ਕਿ ਇਸ ਸਮੇਂ ਮਿੱਲ ਤੇ ਕੋ-ਜੈਨਰੇਸ਼ਨ ਪਲਾਂਟ ਦੀ ਰਿਪੇਅਰ ਮੇਟੀਨੈਂਸ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਤੇ ਮਿੱਲ ਦਾ ਸਾਲਾਨਾ ਆਮ ਇਜਲਾਸ 29 ਸਤੰਬਰ ਨੂੰ ਸਵੇਰੇ 11 ਵਜੇ ਜੀ. ਐਨ. ਫੂਡਸ, ਬੰਗਾ ਰੋਡ ਨਵਾਂਸ਼ਹਿਰ ਵਿਖੇ ਰੱਖਿਆ ਗਿਆ ਹੈ | ਇਸ ਮੌਕੇ ਉਨ੍ਹਾਂ ਮਿੱਲ ਦੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਮਿੱਲ ਦੇ ਸਾਲਾਨਾ ਆਮ ਇਜਲਾਸ 'ਚ ਭਾਗ ਲੈਣ ਦੀ ਕਿ੍ਪਾਲਤਾ ਕਰਨ |
ਪਿਛਲੀ ਖ਼ਬਰ ਸਿਹਤ ਵਿਭਾਗ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ-ਡਾ. ਰਾਕੇਸ਼ ਪਾਲ ਅਗਲੀ ਖ਼ਬਰ ਪਿੰਡ ਸਹਾਦੜਾ ਵਿਖੇ ਖੇਤ ਦਿਵਸ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।